ਸ਼ੇਰਪੁਰ (ਸਿੰਗਲਾ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਵਾਇਰਸ ਦੇ 52 ਕੇਸ ਪਾਜ਼ੇਟਿਵ ਆਉਣ 'ਤੇ ਪੂਰੇ ਜ਼ਿਲ੍ਹੇ ਅੰਦਰ ਅਫਰਾ-ਤਫੜੀ ਮੱਚ ਗਈ ਅਤੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਨ੍ਹਾਂ ਪਾਜ਼ੇਟਿਵ ਕੇਸਾਂ 'ਚੋਂ 48 ਸੰਗਰੂਰ ਅਤੇ 4 ਪਟਿਆਲਾ ਨਾਲ ਸਬੰਧਤ ਹਨ। ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਲਜੀਤ ਸਿੰਘ ਅਤੇ ਹੈਲਥ ਇੰਸਪੈਕਟਰ ਰਾਜਬੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਅਧੀਨ ਪੈਂਦੇ ਖੇਤਰ ਨਾਲ ਸਬੰਧਿਤ ਪਿੰਡਾਂ ਦੇ ਸ਼੍ਰੀ ਹਜੂਰ ਸਾਹਿਬ ਤੋਂ ਆਏ ਕੁਝ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਮਸਤੂਆਣਾ ਅਤੇ ਕੁਝ ਨੂੰ ਗੁਰੂ ਨਾਨਕ ਦੇਵ, ਅਰੋੜਾ ਡੈਂਟਲ ਕਾਲਜ ਸੁਨਾਮ ਵਿਖੇ ਇਕਾਂਤਵਾਸ ਕੇਂਦਰ 'ਚ ਭਰਤੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ ► ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ 'ਚੋਂ 7 ਪਾਜ਼ੇਟਿਵ ਨਵੇਂ ਮਾਮਲੇ ਆਏ ਸਾਹਮਣੇ
ਅੱਜ ਕੁੱਲ 154 ਵਿਅਕਤੀਆਂ ਦੀ ਜਾਰੀ ਕੀਤੀ ਰਿਪੋਰਟ 'ਚ ਹਸਪਤਾਲ ਸ਼ੇਰਪੁਰ ਨਾਲ ਸਬੰਧਿਤ ਪਿੰਡਾਂ ਦੇ 16 ਕੇਸ ਪਾਜ਼ੇਟਿਵ ਆਏ ਹਨ ਅਤੇ 6 ਯਾਤਰੀ ਰਿਪੀਟ ਸੈਪਲਿੰਗ 'ਚ ਹਨ। ਰਿਪੋਰਟ ਮੁਤਾਬਕ ਪਿੰਡ ਬਟੂਹਾ ਦੇ 6 ਕੇਸ ਪਾਜ਼ੇਟਿਵ, ਹਸਨਪੁਰ ਦੇ 4 ਪਾਜ਼ੇਟਿਵ ਅਤੇ 2 ਰਿਪੀਟ ਸੈਪਲਿੰਗ, ਬੇਨੜਾ 1 ਰਿਪੀਟ ਸੈਪਲਿੰਗ, ਕਾਤਰੋਂ 1 ਰਿਪੀਟ ਸੈਪਲਿੰਗ, ਹੇੜੀਕੇ 1 ਪਾਜ਼ੇਟਿਵ, ਕਾਂਝਲਾ 3 ਪਾਜ਼ੇਟਿਵ ਅਤੇ 2 ਰਿਪੀਟ ਸੈਪਲਿੰਗ, ਖੇੜੀ ਖੁਰਦ 1 ਪਾਜ਼ੇਟਿਵ, ਮੂਲੋਵਾਲ 1 ਪਾਜ਼ੇਟਿਵ ਆਏ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਕਿਸੇ ਕੰਮ ਤੋਂ ਆਪਣੇ ਘਰਾ 'ਚੋਂ ਬਾਹਰ ਨਾ ਨਿਕਲਣ।
ਇਹ ਵੀ ਪੜ੍ਹੋ ► ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ
ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1247 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1247 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 215, ਲੁਧਿਆਣਾ 122, ਜਲੰਧਰ 131, ਮੋਹਾਲੀ 'ਚ 94, ਪਟਿਆਲਾ 'ਚ 87, ਹੁਸ਼ਿਆਰਪੁਰ 'ਚ 86, ਤਰਨਾਰਨ 40, ਪਠਾਨਕੋਟ 'ਚ 27, ਮਾਨਸਾ 'ਚ 17, ਕਪੂਰਥਲਾ 15, ਫਰੀਦਕੋਟ 18, ਸੰਗਰੂਰ 'ਚ 66, ਨਵਾਂਸ਼ਹਿਰ 'ਚ 85, ਰੂਪਨਗਰ 16, ਫਿਰੋਜ਼ਪੁਰ 'ਚ 40, ਬਠਿੰਡਾ 36, ਗੁਰਦਾਸਪੁਰ 35, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 19, ਫਾਜ਼ਿਲਕਾ 4, ਮੋਗਾ 28, ਮੁਕਤਸਰ ਸਾਹਿਬ 50 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
'ਕੋਰੋਨਾ' ਤੋਂ ਬਚਾਅ ਲਈ ਨਵਾਂਸ਼ਹਿਰ ਪ੍ਰਸ਼ਾਸਨ ਨੇ ਬਣਾਈ ਇਹ ਰਣਨੀਤੀ
NEXT STORY