ਮੋਹਾਲੀ (ਪਰਦੀਪ) : ਮੋਹਾਲੀ 'ਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਰੋਜ਼ਾਨਾ ਜ਼ਿਲ੍ਹੇ ਅੰਦਰ ਜਿੱਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ, ਉੱਥੇ ਹੀ ਇਸ ਮਹਾਮਾਰੀ ਕਾਰਨ ਕਈ ਜਾਨਾਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ। ਐਤਵਾਰ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਦੇ 18 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ, ਜਦੋਂ ਕਿ ਇਕ ਵਿਅਕਤੀ ਨੇ ਕੋਰੋਨਾ ਬੀਮਾਰੀ ਕਾਰਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਾਜਵਾ ਨੇ 'ਕੋਰੋਨਾ' ਨੂੰ ਦਿੱਤੀ ਮਾਤ, ਮਿਲੀ ਹਸਪਤਾਲ ਤੋਂ ਛੁੱਟੀ
82 ਸਾਲਾ ਮ੍ਰਿਤਕ ਵਿਅਕਤੀ ਖਰੜ ਦੇ ਰਹਿਣ ਵਾਲਾ ਸੀ ਅਤੇ ਸ਼ੂਗਰ ਦਾ ਮਰੀਜ਼ ਸੀ। ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈ ਇਹ 11ਵੀਂ ਮੌਤ ਹੈ। ਐਤਵਾਰ ਨੂੰ ਸਾਹਮਣੇ ਆਏ ਨਵੇਂ ਕੇਸਾਂ 'ਚ ਫੇਜ਼-3 ਮੋਹਾਲੀ, ਸੈਕਟਰ-80, ਮੁੰਡੀ ਖਰੜ, ਸੰਨੀ ਇਨਕਲੇਵ ਖਰੜ, ਸੰਤੇ ਮਾਜਰਾ, ਡੇਰਾਬੱਸੀ, ਜ਼ੀਰਕਪੁਰ, ਫੇਜ਼-9 ਮੋਹਾਲੀ ਅਤੇ ਬੱਧਣਪੁਰ ਘੜੂੰਆ ਨਾਲ ਸਬੰਧਿਤ ਲੋਕ ਹਨ।
ਇਹ ਵੀ ਪੜ੍ਹੋ : ਕੋਰੋਨਾ 'ਤੇ ਭਾਰੂ ਪਿਆ ਪੰਜਾਬੀਆਂ ਦਾ ਅਵੱਲਾ ਸ਼ੌਂਕ, ਪੁਆਏ ਪਟਾਕੇ
ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 531 ਤੱਕ ਪਹੁੰਚ ਗਈ ਹੈ, ਜਦੋਂ ਕਿ ਜ਼ਿਲ੍ਹੇ ਅੰਦਰ 202 ਸਰਗਰਮ ਮਾਮਲੇ ਚੱਲ ਰਹੇ ਹਨ। ਮੋਹਾਲੀ 'ਚ ਹੁਣ ਤੱਕ 318 ਕੋਰੋਨਾ ਪੀੜਤ ਇਸ ਬੀਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਹੁਣ ਤੱਕ ਸ਼ਹਿਰ 'ਚ ਇਸ ਮਹਾਮਾਰੀ ਨੇ 11 ਲੋਕਾਂ ਦੀ ਜਾਨ ਲੈ ਲਈ ਹੈ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ, ਮਿੱਟੀ ਦਾ ਤੇਲ ਪਾ ਖੁਦ ਨੂੰ ਸਾੜਿਆ
ਭਾਰੀ ਬਾਰਿਸ਼ ਨੇ ਝੀਲ 'ਚ ਬਦਲੀ 'ਹੈਰੀਟੇਜ ਸਟਰੀਟ', ਵੇਖੋ ਕੀ ਹੋਇਆ ਹਾਲ
NEXT STORY