ਮੋਗਾ, (ਸੰਦੀਪ ਸ਼ਰਮਾ)- ਜ਼ਿਲੇ ’ਚ ਅੱਜ ਕੋਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਜ਼ਿਲਾ ਮੋਗਾ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 222 ਹੋ ਗਈ ਹੈ, ਉਥੇ ਜ਼ਿਲੇ ’ਚ ਇਸ ਸਮੇਂ ਕੋਰੋਨਾ ਦੇ 73 ਕੇਸ ਐਕਟਿਵ ਹਨ ਅਤੇ 144 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ, ਉਥੇ ਜ਼ਿਲੇ ਦੇ ਪਿੰਡ ਠੱਠੀ ਭਾਈ ਦੀ ਇਕ ਕੋਰੋਨਾ ਪੀੜਤ ਮਹਿਲਾ ਦੀ ਮੌਤ ਹੋਣ ’ਤੇ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ 19 ਨਵੇਂ ਸਾਹਮਣੇ ਆਏ ਕੋਰੋਨਾ ਪੀੜਤ ਮਾਮਲਿਆਂ ਵਿਚ 6 ਮਰੀਜ਼ ਪਹਿਲਾਂ ਪਾਜ਼ੇਟਿਵ ਆ ਚੁੱਕੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਥਾਣਾ ਮਹਿਣਾ ਅਤੇ ਸਿਟੀ ਸਾਉਥ ਨਾਲ ਸਬੰਧਤ 3 ਪੁਲਸ ਕਰਮਚਾਰੀ, ਇਕ ਕੈਦੀ, ਇਕ ਓਸਵਾਲ ਹਸਪਤਾਲ ਲੁਧਿਆਣਾ ਵਿਚ ਡਿਊਟੀ ਦੇਣ ਵਾਲੀ ਸਟਾਫ਼ ਨਰਸ, ਇਕ ਘਰੇਲੂ ਔਰਤ ਅਤੇ 7 ਸਰਕਾਰੀ ਹਸਪਤਾਲ ਦੀ ਓ. ਪੀ. ਡੀ. ਵਿਚ ਆਉਣ ਵਾਲੇ ਸ਼ੱਕੀ ਲੋਕ ਸ਼ਾਮਲ ਹਨ, ਉਥੇ ਅੱਜ ਵੀ ਵਿਭਾਗੀ ਟੀਮਾਂ ਵਲੋਂ 281 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਸਮੇਤ ਹੁਣ ਵਿਭਾਗ ਨੂੰ 709 ਦੀ ਰਿਪੋਰਟ ਦੀ ਉਡੀਕ ਹੈ।
ਸਿਹਤ ਵਿਭਾਗ ਅਨੁਸਾਰ ਅੱਜ ਸਾਹਮਣੇ ਆਏ ਕੋਰੋਨਾ ਪੀੜਤਾ ਵਿਚ ਕਸਬਾ ਕੋਟ ਈਸੇ ਖਾਂ ਦੀ 26 ਅਤੇ 27 ਸਾਲਾ ਦੋ ਮਹਿਲਾਵਾਂ, ਕਸਬਾ ਬਾਘਾ ਪੁਰਾਣਾ ਦੀ ਇਕ ਮਹਿਲਾ, ਸਥਾਨਕ ਰੇਲਵੇ ਰੋਡ ਨਿਵਾਸੀ 75 ਸਾਲਾ ਇਕ ਮਹਿਲਾ, ਦੁਸਾਂਝ ਰੋਡ ਦੀ 38 ਸਾਲਾ ਮਹਿਲਾ, ਸਰਦਾਰ ਨਗਰ ਨਿਵਾਸੀ ਇਕ 57 ਸਾਲਾ ਮਹਿਲਾ ਸਮੇਤ ਜ਼ਿਲੇ ਦੇ ਪਿੰਡ ਮਾਣੂੰਕੇ, ਪਿੰਡ ਲਧਾਈ ਕੇ, ਪਿੰਡ ਹਿੰਮਤਪੁਰਾ ਆਦਿ ਪਿੰਡਾਂ ਨਾਲ ਸਬੰਧਤ ਮਰੀਜ਼ ਸਾਹਮਣੇ ਆਏ ਹਨ, ਉਥੇ ਇਕ ਠੱਠੀ ਭਾਈ ਪਿੰਡ ਤੋਂ ਸਬੰਧਤ ਮਹਿਲਾ ਦੀ ਮੌਤ ਹੋ ਗਈ ਹੈ।
ਸਕੂਲ ਫੀਸ ਮਾਮਲੇ 'ਚ ਮਾਪਿਆਂ ਨੂੰ ਮਿਲੀ ਵੱਡੀ ਰਾਹਤ
NEXT STORY