ਗੁਰਦਾਸਪੁਰ (ਗੋਰਾਇਆ, ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ 2 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਕਰੀਬ 2 ਕਰੋੜ, 50 ਲੱਖ ਰੁਪਏ ਦੀ ਹੈਰੋਇਨ ਅਤੇ 14 ਲੱਖ, 38 ਹਜ਼ਾਰ 550 ਰੁਪਏ ਡਰੱਗ ਮਨੀ ਬਰਾਮਦ ਕੀਤੀ। ਦੋਸ਼ੀਆਂ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ ਕੁਮਾਰ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਸ਼ੂਗਰ ਮਿੱਲ ਗੁਰਦਾਸਪੁਰ ਦੇ ਕੋਲ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪਠਾਨਕੋਟ ਸਾਈਡ ਤੋਂ ਇਕ ਵਰਨਾ ਕਾਰ ਆਉਂਦੀ ਵੇਖ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਕਾਰ 'ਚ ਸਵਾਰ ਲੋਕਾਂ ਨੇ ਪੁੱਛਗਿਛ 'ਚ ਆਪਣੀ ਪਛਾਣ ਪ੍ਰਗਟ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਮਹਿਮਾ ਪਿੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਰਾਜਬੀਰ ਸਿੰਘ ਉਰਫ਼ ਮੋਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਹਿਮਾ ਪਿੰਡੋਰੀ ਦੱਸੀ। ਦੋਹਾਂ ਨੂੰ ਕਾਰ ਤੋਂ ਉਤਾਰ ਕੇ ਕਾਰ ਦੀ ਤਾਲਾਸ਼ੀ ਲੈਣ 'ਤੇ ਡੈਸ਼ ਬੋਰਡ 'ਚ ਬਣਾਏ ਇਕ ਗੁਪਤ ਖਾਨੇ ਵਿਚੋਂ ਪਲਾਸਟਿਕ ਲਿਫ਼ਾਫ਼ੇ 'ਚ ਰੱਖੀ 520 ਗ੍ਰਾਮ ਹੈਰੋਇਨ ਬਰਾਮਦ ਹੋਈ।
ਜਦਕਿ ਕਾਰ ਦੀ ਪਿਛਲੀ ਸੀਟ 'ਤੇ ਪਏ ਪਲਾਸਟਿਕ ਲਿਫ਼ਾਫ਼ੇ ਦੀ ਜਾਂਚ ਕਰਨ 'ਤੇ ਉਸ ਵਿਚੋਂ 14,38,550 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਜ਼ਿਲ੍ਹਾ ਪੁਲਸ ਮੁਖੀ ਦਾਯਮਾ ਹਰੀਸ ਕੁਮਾਰ ਨੇ ਦੱਸਿਆ ਕਿ ਪੁੱਛਗਿਛ ਵਿਚ ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਉਹ ਬਰਾਮਦ ਰਾਸ਼ੀ ਜੰਮੂ ਵਾਸੀ ਜਗਤੂਤ ਉਰਫ਼ ਜਤੁਨ ਗੁੱਜ਼ਰ ਮੁਸਲਮਾਨ ਨੂੰ ਹੈਰੋਇਨ ਵੇਚ ਕੇ ਲੈ ਕੇ ਆ ਰਹੇ ਹਨ। ਜਦਕਿ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕਿਟ ਵਿਚ ਕੀਮਤ ਲਗਭਗ 2 ਕਰੋੜ, 50 ਲੱਖ ਰੁਪਏ ਹੈ।
ਪੰਜਾਬ ਦੇ ਇਸ ਜ਼ਿਲ੍ਹੇ ਵਿਚ 30 ਅਕਤੂਬਰ ਨੂੰ ਛੁੱਟੀ ਦਾ ਐਲਾਨ
NEXT STORY