ਗੁਰਦਾਸਪੁਰ,(ਵਿਨੋਦ): ਜ਼ਿਲਾ ਪੁਲਸ ਵਲੋਂ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾਂ ਪ੍ਰਾਪਤ ਕੀਤੀ।ਇਸ ਸਬੰਧੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ 25-5-19 ਨੂੰ ਫਤਿਹਗੜ੍ਹ ਚੂੜੀਆ ਪੁਲਸ ਨੇ ਧਾਰਾ 307, 392,34 ਤੇ ਆਰਮਜ ਐਕਟ 25-54-34 ਤਹਿਤ ਦੋ ਗੈਂਗਸਟਰ ਸੁਭਮ ਪੁੱਤਰ ਲੇਟ ਬਲਜਿੰਦਰ ਸਿੰਘ ਨਿਵਾਸੀ ਫਰੈਂਡਜ਼ ਕਾਲੋਨੀ ਅੰਮ੍ਰਿਤਸਰ ਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੇ ਮਿਲੇ ਰਿਮਾਂਡ ਦੇ ਤਹਿਤ ਦੋਸ਼ੀ ਸੁਭਮ ਸਿੰਘ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਵਾਰਦਾਤ ਕਰਕੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਮਨੂੰ ਪੁੱਤਰ ਕੁਲਵੰਤ ਸਿੰਘ ਨਿਵਾਸੀ ਰਾਜੋਕੇ ਮਹਿਮਾਚੱਕ, ਸੁਖਵਿੰਦਰ ਸਿੰਘ ਉਰਫ਼ ਚਿੱਟਾ ਪੁੱਤਰ ਅਜੀਤ ਸਿੰਘ ਨਿਵਾਸੀ ਨਾਰਵਾ ਪੁਲਸ ਸਟੇਸਨ ਘੁੰਮਣਕਲਾਂ, ਸੈਮੂਅਲ ਮਸੀਹ ਉਰਫ਼ ਹੀਰਾ ਪੁੱਤਰ ਦੇਸਾ ਮਸੀਹ ਨਿਵਾਸੀ ਦੇਵੀਦਾਸ ਪੁਲਸ ਸਟੇਸਨ ਧਾਰੀਵਾਲ ਦੇ ਘਰ ਕਈ ਵਾਰ ਲੁਕੇ ਸੀ ਅਤੇ ਅਕਸਰ ਦੋਸ਼ੀ ਵਾਰਦਾਤ ਦੇ ਬਾਅਦ ਇਨ੍ਹਾਂ ਲੋਕਾਂ ਦੇ ਘਰ ਲੁਕ ਜਾਦੇ ਸੀ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਦੇ ਨਿਸ਼ਾਨਦੇਹੀ ਤੇ ਪੁਲਸ ਸਟੇਸਨ ਘੁੰਮਣਕਲਾਂ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਚਿੱਟਾ ਪੁੱਤਰ ਅਜੀਤ ਸਿੰਘ ਨਿਵਾਸੀ ਨਾਰਵਾ ਪੁਲਸ ਸਟੇਸਨ ਘੁੰਮਣਕਲਾਂ , ਜਦਕਿ ਧਾਰੀਵਾਲ ਪੁਲਸ ਨੇ ਦੋਸ਼ੀ ਸੈਮੂਅਲ ਮਸੀਹ ਉਰਫ਼ ਹੀਰਾ ਪੁੱਤਰ ਦੇਸਾ ਮਸੀਹ ਨਿਵਾਸੀ ਦੇਵੀਦਾਸ ਪੁਲਸ ਸਟੇਸਨ ਧਾਰੀਵਾਲ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾਂ ਪ੍ਰਾਪਤ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਤੀਸਰੇ ਦੋਸ਼ੀ ਹਰਵਿੰਦਰ ਸਿੰਘ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਨਸ਼ੇ ਦਾ ਸੇਵਨ ਕਰਦੇ ਹੋਏ ASI ਸਣੇ 2 ਗ੍ਰਿਫਤਾਰ
NEXT STORY