ਮੋਗਾ (ਆਜ਼ਾਦ) - ਮੈਜਿਸਟਿਕ ਰੋਡ ਮੋਗਾ 'ਤੇ ਇਕ ਨਾਬਾਲਗ ਲੜਕੇ ਤੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋਣ ਵਾਲੇ 2 ਲੁਟੇਰਿਆਂ ਨੂੰ ਮੋਗਾ ਪੁਲਸ ਵੱਲੋਂ ਦਬੋਚਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਹਰਸ਼ ਸੂਦ ਨਿਵਾਸੀ ਸੀ. ਆਈ. ਏ. ਸਟਾਫ ਵਾਲੀ ਗਲੀ ਮੋਗਾ ਦੀ ਸ਼ਿਕਾਇਤ 'ਤੇ ਦੋਵਾਂ ਲੁਟੇਰਿਆਂ ਅਮਾਨਤ ਮਸੀਹ ਉਰਫ ਮਨੀ ਨਿਵਾਸੀ ਬਾਬਾ ਨੰਦ ਸਿੰਘ ਨਗਰ ਮੋਗਾ ਅਤੇ ਸਤਨਾਮ ਸਿੰਘ ਨਿਵਾਸੀ ਪਿੰਡ ਘੱਲ ਕਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਹਰਸ਼ ਸੂਦ ਮੈਜਿਸਟਿਕ ਰੋਡ ਮੋਗਾ 'ਤੇ ਜਾ ਰਹੇ ਸੀ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੈਨੂੰ ਘੇਰ ਲਿਆ ਅਤੇ ਮੇਰਾ ਮੋਬਾਇਲ ਖੋਹ ਲਿਆ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਤੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਸਹਿਕਾਰੀ ਬੈਂਕਾਂ 'ਚ ਖਤਮ ਹੋ ਚੁੱਕੀ ਹੈ ਕੁਰਕੀ ਦੀ ਧਾਰਾ : ਪੰਜਾਬ ਸਰਕਾਰ
NEXT STORY