ਖਰੜ (ਅਮਰਦੀਪ, ਰਣਬੀਰ, ਸ਼ਸ਼ੀ) – ਸਿਟੀ ਪੁਲਸ ਨੇ ਬਿਨਾਂ ਲਾਇਸੈਂਸ ਦਫਤਰ ਖੋਲ੍ਹ ਕੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰਨ ਵਾਲੇ ਦੋ ਏਜੰਟਾਂ ਨੂੰ ਗ੍ਰਿਫਤਾਰ ਕਰਕੇ ਇਸ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ। ਸਿਟੀ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਵਿਜੇ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਰਾਮਪੁਰਾ ਫੂਲ ਜ਼ਿਲਾ ਬਠਿੰਡਾ ਨੇ ਨਿੱਝਰ ਚੌਕ ਦੀਆਂ ਲਾਈਟਾਂ ਨੇੜੇ ਵਰਲਡ ਵਾਈਡ ਵੀਜ਼ਾ ਕੰਸਲਟੈਂਟ ਤੇ ਇਸ ਦੇ ਸਾਥੀ ਰੋਹਿਤ ਗੋਇਲ ਪੁੱਤਰ ਪ੍ਰਵੀਨ ਕੁਮਾਰ ਵਾਸੀ ਪਿੰਡ ਬਾਦਲ ਥਾਣਾ ਲੰਬੀ ਨੇ ਐੱਸ. ਸੀ. ਓ. ਨੰਬਰ 11 ਗਿਲਕੋ ਕੰਪਲੈਕਸ ਮੁੰਡੀ ਖਰੜ ਵਿਚ ਵੈਸਟਰਨ ਕੰਸਲਟੈਂਟ ਨਾਂ 'ਤੇ ਬਿਨਾਂ ਲਾਇਸੈਂਸ ਦਫਤਰ ਖੋਲ੍ਹੇ ਹੋਏ ਹਨ । ਇਹ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਸਬੰਧੀ ਗੁੰਮਰਾਹ ਕਰਕੇ ਪੈਸੇ ਹੜੱਪ ਕੇ ਧੋਖਾਦੇਹੀ ਕਰਦੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਰੋਹਿਤ ਗੋਇਲ ਤੇ ਵਿਜੇ ਕੁਮਾਰ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ 8 ਪਾਸਪੋਰਟ ਬਰਾਮਦ ਕੀਤੇ ਹਨ। ਸਿਟੀ ਪੁਲਸ ਨੇ ਰੋਹਿਤ ਗੋਇਲ, ਵਿਜੇ ਕੁਮਾਰ, ਮੋਹਿਤ ਗੋਇਲ ਵਾਸੀ ਪਿੰਡ ਬਾਦਲ, ਵਿਕੀ ਵਾਸੀ ਮਹਿਰਾਜ, ਰਾਹੁਲ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕਥਿਤ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ। ਪੁਲਸ ਮੁਲਜ਼ਮਾਂ ਦੇ ਹੋਰਨਾਂ ਸਾਥੀਆਂ ਦੀ ਭਾਲ ਕਰ ਰਹੀ ਹੈ।
ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਸਹੁੰ ਚੁੱਕ ਸਮਾਰੋਹ 'ਚ ਅਸੰਤੁਸ਼ਟ ਵਿਧਾਇਕਾਂ ਨੂੰ ਮਨਾਉਂਦੇ ਦਿਸੇ
NEXT STORY