ਮੋਹਾਲੀ (ਸੰਦੀਪ) : ਵਿਦੇਸ਼ੀ ਗੈਂਗਸਟਰ ਆਸ਼ੂ ਵਲੋਂ ਨਵਾਂਗਾਓਂ ਦੇ ਇਕ ਹੋਟਲ 'ਚ ਠਹਿਰੇ ਮੋਨੂੰ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਹਰਿਆਣਾ ਦੇ ਪਿਹੋਵਾ ਦੇ ਰਹਿਣ ਵਾਲੇ ਗੁਰਦਾਸ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਰਹਿਣ ਵਾਲੇ ਮੁਕੁਲ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ 2 ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਨਵਾਂਗਾਓਂ ਥਾਣੇ ਦੀ ਪੁਲਸ ਨੇ ਇਸ ਸਾਲ 6 ਅਪ੍ਰੈਲ ਨੂੰ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਘਟਨਾ ਸਮੇਂ ਮੋਨੂੰ ਨਵਾਂ ਗਾਓਂ ਪਿੰਡ ’ਚ ਸਥਿਤ ਇਕ ਹੋਟਲ ’ਚ ਠਹਿਰਿਆ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਿਦੇਸ਼ ਵਿਚ ਬੈਠੇ ਆਸ਼ੂ ਨੇ ਆਪਣੇ ਸਾਥੀਆਂ ਰਾਹੀਂ ਮੋਨੂੰ ਨੂੰ ਗੋਲੀ ਮਾਰੀ ਸੀ।
ਸ਼ੱਕ ਕਾਰਨ ਹੀ ਗੋਲੀਆਂ ਚਲਾਈਆਂ
ਆਸ਼ੂ ਨੂੰ ਮੋਨੂੰ ’ਤੇ ਕਿਸੇ ਗੱਲ ’ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਉਸ ਨੂੰ ਡਰਾਉਣ ਅਤੇ ਧਮਕੀਆਂ ਦੇਣ ਲਈ ਗੋਲੀਆਂ ਚਲਾ ਦਿੱਤੀਆਂ। ਆਸ਼ੂ ਇਸ ਸਮੇਂ ਅਮਰੀਕਾ ਰਹਿੰਦਾ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੁਰਦਾਸ ਖ਼ਿਲਾਫ਼ ਪਿਹੋਵਾ ਵਿਚ ਲੁੱਟ-ਖੋਹ ਅਤੇ ਕੁਝ ਸਮਾਂ ਪਹਿਲਾਂ ਸ਼ਾਹਬਾਦ ਵਿਚ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੀ ਜ਼ਿੰਮੇਵਾਰੀ ਡੀ. ਐੱਸ. ਪੀ. ਕ੍ਰਾਈਮ ਬ੍ਰਾਂਚ ਗੁਰਸ਼ੇਰ ਸਿੰਘ ਸੰਧੂ ਨੂੰ ਦਿੱਤੀ ਗਈ।
ਇਟਲੀ ਦਾ ਸੁਫ਼ਨਾ ਵਿਖਾ ਕਰਵਾਇਆ ਵਿਆਹ, 20 ਲੱਖ 'ਤੇ ਪਿਆ ਬਖੇੜਾ, ਖੁੱਲ੍ਹ ਗਏ ਸਾਰੇ ਭੇਤ
NEXT STORY