ਅੰਮ੍ਰਿਤਸਰ/ਲੋਪੋਕੇ, (ਸੰਜੀਵ, ਸਤਨਾਮ)- ਥਾਣਾ ਲੋਪੋਕੇ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਦੇਸੀ ਕੱਟਾ ਅਤੇ 32 ਬੋਰ ਦਾ ਇਕ ਪਿਸਤੌਲ ਬਰਾਮਦ ਹੋਇਆ। ਦੋਵਾਂ ਦੀ ਪਛਾਣ ਹਰਚੰਦ ਸਿੰਘ ਚੰਦ ਨਿਵਾਸੀ ਤੱਲੇ ਅਤੇ ਮਲਕੀਤ ਸਿੰਘ ਨਿਵਾਸੀ ਸੋਢੀਆਂ ਵਜੋਂ ਹੋਈ ਹੈ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਂਝੇ ਅਧਿਆਪਕ ਮੋਰਚੇ ਵੱਲੋਂ ਧਰਨਾ ਦੇਣ ਦਾ ਫੈਸਲਾ
NEXT STORY