ਅਜਨਾਲਾ, (ਫਰਿਆਦ)- ਸਥਾਨਕ ਸ਼ਹਿਰ ਅਜਨਾਲਾ ਦੇ ਪੁਰਾਣੇ ਬੱਸ ਅੱਡੇ ਕੋਲ ਖੇਤੀਬਾੜੀ ਨਾਲ ਸਬੰਧਤ ਖਾਦ-ਦਵਾਈਆਂ ਦੀ ਦੁਕਾਨ ਕਰਦੇ 1 ਵਿਕਰੇਤਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ 1 ਸਾਲ ਤੋਂ ਕਦੀਂ ਲਿਖਤੀ ਤੌਰ ’ਤੇ ਅਤੇ ਕਦੀਂ ਮੋਬਾਇਲ ਫੋਨ ’ਤੇ ਮੈਸੇਜ ਭੇਜ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 55 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਅਜਨਾਲਾ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ’ਚ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਨੇ ਕਿਹਾ ਕਿ 8 ਮਾਰਚ ਨੂੰ ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ (ਪੁਰਾਣਾ ਬੱਸ ਅੱਡਾ) ’ਚ ਖਾਦ-ਦਵਾਈਆਂ ਦੀ ਦੁਕਾਨ ਕਰਦੇ ਰਾਜਨ ਗਾਂਧੀ ਪੁੱਤਰ ਅਸ਼ੋਕ ਗਾਂਧੀ ਨੇ ਅਜਨਾਲਾ ਪੁਲਸ ਨੂੰ ਬਿਆਨ ਕਰਦਿਆਂ ਕਿਹਾ ਕਿ ਉਸਨੂੰ 03 -09 -2020 ਨੂੰ ਇਕ ਲਿਖਤੀ ਆਈ ਚਿੱਠੀ ’ਚ ਉਸ ਕੋਲੋਂ ਫਰੌਤੀ ਮੰਗੀ ਗਈ ਸੀ ਅਤੇ ਫਰੌਤੀ ਦੀ ਰਕਮ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੁੜ 6 ਮਾਰਚ 2021 ਨੂੰ ਉਸ ਦੇ 2 ਮੋਬਾਇਲ ਫੋਨਾਂ ’ਤੇ 6 ਟੈਕਸਟ ਮੈਸੇਜ ਕਰ ਕੇ ਉਸ ਕੋਲੋਂ 55 ਲੱਖ ਰੁਪਏ, 1 ਸਿਮ ਐਕਟਿਵ, 1 ਮੋਬਾਇਲ ਫੋਨ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਹੋਣ ’ਤੇ ਉਸ ਦੇ ਘਰ ਅਤੇ ਦੁਕਾਨ ਨੂੰ ਉਡਾ ਦੇਣ ਦੀ ਧਮਕੀ ਦਿੱਤੀ ਸੀ। ਜਿਸ ਉਪਰੰਤ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ’ਤੇ ਪੁਲਸ ਥਾਣਾ ਅਜਨਾਲਾ ਵੱਲੋਂ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਐੱਸ. ਐੱਚ. ਓ. ਮੋਹਿਤ ਕੁਮਾਰ ਦੀ ਅਗਵਾਈ ’ਚ ਵਿਗਿਆਨਿਕ ਤੇ ਤਕਨੀਕੀ ਤੌਰ ’ਤੇ ਕੀਤੀ ਗਈ ਪੜਤਾਲ ’ਚ ਮਨੋਜ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਗੁਰੂ ਨਾਨਕ ਨਗਰ ਬੈਕ ਸਾਈਡ ਹੈਲਥ ਸੈਂਟਰ ਵੇਰਕਾ (ਅੰਮ੍ਰਿਤਸਰ) ਅਤੇ ਮੰਨੂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵਾਰਡ ਨੰਬਰ 01 ਗਾਂਧੀ ਨਗਰ ਅਜਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ, ਉੱਧਰ ਅਜਨਾਲਾ ਪੁਲਸ ਵੱਲੋਂ ਉਕਤ 2 ਮੁਲਜ਼ਮਾਂ ਦਾ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 1475 ਨਵੇਂ ਮਾਮਲੇ ਆਏ ਸਾਹਮਣੇ, 38 ਦੀ ਮੌਤ
NEXT STORY