ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੇ ਥਾਣੇਦਾਰ ਹਮੀਰ ਸਿੰਘ ਦੀ ਕੁੱਟਮਾਰ ਕਰਨ, ਵਰਦੀ ਪਾੜਨ ਤੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ’ਚ 2 ਨੌਜਵਾਨਾਂ ਚਤਰਦੀਪ ਸਿੰਘ ਪੁੱਤਰ ਸਤਵਿੰਦਰ ਸਿੰਘ ਤੇ ਲਖਵੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਜਗਰਾਓਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਪੜਤਾਲ ਕਰ ਰਹੇ ਐੱਸ.ਆਈ. ਸੁਖਜਿੰਦਰ ਸਿੰਘ ਅਨੁਸਾਰ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਥਾਣਾ ਦਾਖਾ ਵਿਖੇ ਤਾਇਨਾਤ ਏ.ਐੱਸ.ਆਈ. ਹਮੀਰ ਸਿੰਘ ਵਾਸੀ ਪੁਲਸ ਕਾਲੋਨੀ ਨੇ ਦੱਸਿਆ ਕਿ 9 ਅਗਸਤ ਨੂੰ ਉਹ ਬਤੌਰ ਡਿਊਟੀ ਅਫ਼ਸਰ ਸੀ ਤਾਂ ਰਾਤ ਸਮੇਂ ਦੇ ਮੁਨਸ਼ੀ ਗੁਰੂਦੱਤ ਨੂੰ ਹੈਲਪਲਾਈਨ ਨੰਬਰ ਤੋਂ ਐਕਸੀਡੈਟ ਹੋਣ ਸਬੰਧੀ ਫੋਨ ਆਇਆ, ਜਿਸ ਦੀ ਜਾਣਕਾਰੀ ਮੁਨਸ਼ੀ ਨੇ ਉਸ ਨੂੰ ਦਿੱਤੀ।
ਇਹ ਵੀ ਪੜ੍ਹੋ : ਭਰਾ ਨੇ ਨਹੀਂ ਬੰਨ੍ਹਵਾਈ ਰੱਖੜੀ ਤਾਂ ਭੈਣ ਨੇ ਸਹੁਰੇ ਘਰ ਜਾ ਕੇ ਲੈ ਲਿਆ ਫਾਹਾ
ਜਦੋਂ ਉਹ ਹੌਲਦਾਰ ਗੁਰਪ੍ਰੀਤ ਸਿੰਘ ਨੂੰ ਲੈ ਕੇ ਪਿੰਡ ਦਾਖਾ ਨੇੜੇ ਲੱਕੜ ਦੇ ਆਰੇ ਵਾਲੇ ਕੱਟ ਕੋਲ ਗਿਆ ਤਾਂ ਦੇਖਿਆ ਕਿ ਮਹਿੰਦਰਾ ਬਲੈਰੋ ਅਤੇ ਰਿਕਸ਼ਾ ਰੇਹੜੀ ਦਾ ਐਕਸੀਡੈਂਟ ਹੋਇਆ ਪਿਆ ਸੀ। ਉਹ ਤੇ ਗੁਰਪ੍ਰੀਤ ਸਿੰਘ ਹਾਦਸਾਗ੍ਰਸਤ ਹੋਈਆਂ ਗੱਡੀਆਂ ਨੂੰ ਸਾਈਡ ’ਤੇ ਲਗਵਾ ਰਹੇ ਸਨ, ਜਿਥੇ ਮਹਿੰਦਰਾ ਬਲੈਰੋ ਦਾ ਡਰਾਈਵਰ ਸੁਨੀਲ ਕੁਮਾਰ ਤੇ ਸਿਕੰਦਰ ਲਾਲ ਵੀ ਮੌਜੂਦ ਸਨ ਤਾਂ ਇੰਨੇ 'ਚ 2 ਵਿਅਕਤੀ ਲੁਧਿਆਣਾ ਸਾਈਡ ਤੋਂ ਗੱਡੀ ਲੈ ਕੇ ਆਏ ਤੇ ਆਉਂਦੇ ਹੀ ਉਸ ਦੇ ਗਲ਼ ਪੈ ਗਏ। ਦੋਵਾਂ ’ਚੋਂ ਇਕ ਵਿਅਕਤੀ ਜਿਸ ਦਾ ਨਾਂ ਚਤਰਦੀਪ ਸਿੰਘ ਸੀ, ਨੇ ਮੈਨੂੰ ਗਲ਼ੇ ਤੋਂ ਫੜ ਲਿਆ ਤੇ ਵਰਦੀ ਦਾ ਬਟਨ ਤੋੜ ਦਿੱਤਾ ਤੇ ਆਪਣੇ ਹੱਥ ਵਿੱਚ ਫੜੀ ਕੱਚ ਦੀ ਬੋਤਲ ਉਸ ਦੇ ਖੱਬੇ ਹੱਥ 'ਤੇ ਮਾਰੀ, ਜਿਸ ਨਾਲ ਉਸ ਦੀਆਂ ਉਂਗਲਾਂ ’ਤੇ ਸੱਟਾਂ ਲੱਗੀਆਂ। ਦੂਸਰੇ ਵਿਅਕਤੀ ਲਖਵੀਰ ਸਿੰਘ ਨੇ ਆਪਣੇ ਹੱਥ 'ਚ ਫੜੀ ਲੱਕੜ ਦੀ ਸੋਟੀ ਵੀ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ’ਤੇ ਮਾਰੀ। ਇਸ ਤਰ੍ਹਾਂ ਕਰਦਿਆਂ ਉਨ੍ਹਾਂ ਸਰਕਾਰੀ ਡਿਊਟੀ ਵਿੱਚ ਵੀ ਵਿਘਨ ਪਾਇਆ।
ਹਮੀਰ ਸਿੰਘ ਅਨੁਸਾਰ ਇਹ ਵਿਅਕਤੀ ਗਾਲ੍ਹਾਂ ਕੱਢਦੇ ਆਪਣੀ ਸਵਿਫਟ ਡਿਜ਼ਾਇਰ ਗੱਡੀ 'ਚ ਮੌਕੇ ਤੋਂ ਭੱਜ ਗਏ ਤੇ ਜਦੋਂ ਉਹ ਹਾਦਸਾਗ੍ਰਸਤ ਗੱਡੀਆਂ ਥਾਣੇ ਲੈ ਕੇ ਆਇਆ ਤਾਂ ਉਕਤ ਦੋਵੇਂ ਵਿਅਕਤੀ ਉਸ ਤੋਂ ਪਹਿਲਾਂ ਹੀ ਥਾਣੇ 'ਚ ਬੈਠੇ ਸਨ, ਜਿਨ੍ਹਾਂ ਨੇ ਮੈਨੂੰ ਦੇਖ ਕੇ ਫਿਰ ਗਾਲੀ-ਗਲੋਚ ਕੀਤਾ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਪੰਜਾਬੀ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੁਖਦ ਖ਼ਬਰ: ਪੰਜਾਬੀ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ
NEXT STORY