ਲੁਧਿਆਣਾ (ਗੌਤਮ): ਸਦਰ ਪੁਲਸ ਸਟੇਸ਼ਨ ਨੇ ਇਕ ਨਾਬਾਲਿਗ ਨਾਲ ਵਾਰ-ਵਾਰ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਵੱਖ-ਵੱਖ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨਾਬਾਲਿਗਾ ਦੇ ਬਿਆਨ ’ਤੇ ਪੁਲਸ ਨੇ ਉਸ ਦੀ ਮਾਂ ਦੀ ਸਹੇਲੀ ਨੈਨਾ ਅਤੇ ਸੁਸ਼ੀਲ ਵਿਰੁੱਧ ਪੋਕਸੋ ਐਕਟ ਅਤੇ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ, ਇਹ ਜੋੜਾ ਪੁਲਸ ਹਿਰਾਸਤ ਤੋਂ ਬਾਹਰ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਵਿਦੇਸ਼ ਜਾ ਕੇ ਕਸਮਾਂ-ਵਾਅਦੇ ਭੁੱਲ ਗਈ ਪਤਨੀ! ਅੱਕ ਕੇ ਪਤੀ ਨੇ...
ਪੁਲਸ ਨੂੰ ਦਿੱਤੇ ਬਿਆਨ ’ਚ ਉਸ ਨੇ ਕਿਹਾ ਕਿ ਉਸ ਦੀ ਮਾਂ ਉਸ ਨੂੰ ਅਪ੍ਰੈਲ ਮਹੀਨੇ ’ਚ ਉਸ ਦੀ ਸਹੇਲੀ ਨੈਨਾ ਦੇ ਘਰ ਛੱਡ ਗਈ ਸੀ। ਦੋਸ਼ੀ ਨੇ ਅਪ੍ਰੈਲ ਮਹੀਨੇ ’ਚ ਉਸ ਨੂੰ ਇਕ ਅਣਜਾਣ ਨੌਜਵਾਨ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਕੁਝ ਦਿਨਾਂ ਬਾਅਦ ਇਕ ਹੋਰ ਨੌਜਵਾਨ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਇਸ ਤੋਂ ਬਾਅਦ ਇਹ ਜਾਰੀ ਰਿਹਾ।
ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਪਤੀ-ਪਤਨੀ ਨਾਲ ਵਾਪਰ ਗਈ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ
ਉਸ ਨੇ ਕਈ ਵਾਰ ਵਿਰੋਧ ਕੀਤਾ ਪਰ ਦੋਵੇਂ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਦੋਵੇਂ ਦੋਸ਼ੀ 25 ਜੂਨ ਨੂੰ ਵਿਦੇਸ਼ ਚਲੇ ਗਏ ਅਤੇ ਮੌਕਾ ਮਿਲਦੇ ਹੀ ਉਹ ਆਪਣੀ ਭੈਣ ਦੇ ਘਰ ਭੱਜ ਗਈ। ਜਾਂਚ ਅਧਿਕਾਰੀ ਤਮੰਨਾ ਦੇਵੀ ਨੇ ਕਿਹਾ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਨਾਬਾਲਿਗਾ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ, ਮਾਣਯੋਗ ਅਦਾਲਤ ’ਚ ਉਸ ਦਾ ਬਿਆਨ ਵੀ ਦਰਜ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਜਵਾਹੇ 'ਚ ਡਿੱਗਣ ਕਾਰਨ ਢਾਈ ਸਾਲਾ ਮਾਸੂਮ ਬੱਚੀ ਦੀ ਹੋਈ ਮੌਤ
NEXT STORY