ਫਤਿਹਗੜ੍ਹ ਸਾਹਿਬ, (ਜੱਜੀ)- ਸੀ. ਆਈ. ਏ. ਸਟਾਫ ਸਰਹਿੰਦ ਪੁਲਸ ਨੇ 2 ਵਿਅਕਤੀਆਂ ਨੂੰ ਕਮਾਨੀਦਾਰ ਚਾਕੂਆਂ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਡੀ. ਹਰਪਾਲ ਸਿੰਘ ਅਤੇ ਐੱਸ. ਪੀ. ਐੱਚ. ਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਸਰਹਿੰਦ ਦੇ ਮੁਖੀ ਹਰਮਿੰਦਰ ਸਿੰਘ ਦੀ ਅਗਵਾਈ 'ਚ ਹੌਲਦਾਰ ਬਲਦੇਵ ਸਿੰਘ ਅਤੇ ਹੌਲਦਾਰ ਜਗਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਕਾਰਵਾਈ ਕਰਦੇ ਹੋਏ ਬਿਕਰਮ ਸਿੰਘ ਉਰਫ ਵਿੱਕੀ ਪੁੱਤਰ ਜੱਗਾ ਸਿੰਘ ਤੇ ਗੁਰਵਿੰਦਰ ਸਿੰਘ ਉਰਫ ਗੁਰਪ੍ਰੀਤ ਪੁੱਤਰ ਸੁਖਦੇਵ ਸਿੰਘ ਦੋਵਾਂ ਨੂੰ ਟੀ-ਪੁਆਇੰਟ ਖਾਨਪੁਰ ਸਰਹਿੰਦ ਕੋਲੋਂ 2 ਕਮਾਨੀਦਾਰ ਚਾਕੂਆਂ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕੀਤਾ ਹੈ।
ਇਤਿਹਾਸਕ ਮਹੱਤਤਾ ਨੂੰ ਢਾਅ ਲਾ ਰਹੇ ਗੰਦਗੀ ਦੇ ਢੇਰ
NEXT STORY