ਜਲੰਧਰ (ਵਰੁਣ)— ਆਦਮਪੁਰ ਦੇ ਪਿੰਡ ਡਰੋਲੀ ਕਲਾਂ ਦੇ ਸਾਬਕਾ ਸਰਪੰਚ ਦੇ ਪੁੱਤਰ ਨੂੰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਦੇਸੀ ਪਿਸਤੌਲ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨਾਲ ਬੀ. ਸੀ. ਏ. ਦੇ ਵਿਦਿਆਰਥੀ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਕੋਲ ਵੀ ਦੇਸੀ ਪਿਸਤੌਲ ਸੀ। ਏ. ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੂੰ ਸੂਚਨਾ ਮਿਲੀ ਸੀ ਕਿ ਡਰੋਲੀ ਕਲਾਂ ਨਿਵਾਸੀ ਅੰਮ੍ਰਿਤਪਾਲ ਉਰਫ ਅੰਮ੍ਰਿਤ ਪੁੱਤਰ ਕੁਲਦੀਪ ਸਿੰਘ ਨੇ ਆਪਣੇ ਕੋਲ ਇਕ ਦੇਸੀ ਪਿਸਤੌਲ ਰੱਖੀ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤ ਦੇ ਦੋਸਤ ਅਤੇ ਬੀ. ਸੀ. ਏ. ਦੇ ਵਿਦਿਆਰਥੀ ਵਰਿੰਦਰ ਉਰਫ ਬਿੰਦੂ ਉਰਫ ਬੋਪਾਰਾਏ ਪੁੱਤਰ ਕਰਮਜੀਤ ਸਿੰਘ ਨਿਵਾਸੀ ਜੈਤਪੁਰ ਪਤਾਰਾ ਕੋਲ ਵੀ ਦੇਸੀ ਪਿਸਤੌਲ ਹੋਣ ਦੀ ਸੂਚਨਾ ਸੀ। ਪੁਲਸ ਨੇ ਦੋਹਾਂ ਨੂੰ ਟਰੈਪ ਲਾ ਕੇ ਅੰਮ੍ਰਿਤ ਅਤੇ ਵਰਿੰਦਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅੰਮ੍ਰਿਤ ਪਾਲ ਉਰਫ ਅਮਿਤ ਕੋਲੋਂ ਦੇਸੀ ਪਿਸਤੌਲ ਬਰਾਮਦ ਕਰ ਲਈ ਹੈ ਜਦਕਿ ਜਾਂਚ ਪੜਤਾਲ 'ਚ ਪਤਾ ਲੱਗਾ ਹੈ ਕਿ ਵਰਿੰਦਰ ਕੋਲ ਜੋ ਦੇਸੀ ਪਿਸਤੌਲ ਸੀ, ਉਹ ਉਸ ਨੇ ਆਪਣੇ ਕਿਸੇ ਦੋਸਤ ਨੂੰ ਦਿੱਤੀ ਹੋਈ ਸੀ।
ਇਹ ਵੀ ਪੜ੍ਹੋ: 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ
ਦੋਸਤ ਦੀ ਮਦਦ ਨਾਲ ਨਕੋਦਰ ਤੋਂ ਖਰੀਦੀ ਪਿਸਤੌਲ
ਸਖਤੀ ਨਾਲ ਪੁੱਛਗਿੱਛ ਕਰਨ 'ਤੇ ਅੰਮ੍ਰਿਤਪਾਲ ਨੇ ਕਬੂਲ ਕੀਤਾ ਕਿ ਉਸ ਨੇ ਫਗਵਾੜਾ ਨਿਵਾਸੀ ਆਪਣੇ ਦੋਸਤ ਦੀ ਮਦਦ ਨਾਲ ਨਕੋਦਰ ਤੋਂ ਇਹ ਪਿਸਤੌਲ 16 ਹਜ਼ਾਰ ਰੁਪਏ 'ਚ ਖਰੀਦੀ ਸੀ। ਅੰਮ੍ਰਿਤ ਨੇ ਦੱਸਿਆ ਕਿ ਉਸ ਦੇ ਪਿਤਾ ਪਿੰਡ ਦੇ ਸਾਬਕਾ ਸਰਪੰਚ ਜਦਕਿ ਪਿੰਡ ਦੇ ਹੀ ਰਹਿਣ ਵਾਲੇ ਵਿਰੋਧੀ ਧਿਰ ਦੇ ਨੇਤਾ ਨਾਲ ਉਨ੍ਹਾਂ ਦੀ ਰੰਜਿਸ਼ ਹੈ। ਅੰਮ੍ਰਿਤ ਨੇ ਕਿਹਾ ਕਿ ਖੁਦ ਦੀ ਸੁਰੱਖਿਆ ਲਈ ਉਸ ਨੇ ਆਪਣੇ ਕੋਲ ਦੇਸੀ ਪਿਸਤੌਲ ਰੱਖੀ ਹੋਈ ਸੀ। ਅੰਮ੍ਰਿਤ ਪਾਲ ਉਰਫ ਅਮਿਤ ਟੈਂਟ ਹਾਊਸ ਚਲਾਉਂਦਾ ਹੈ। ਗ੍ਰਿਫਤਾਰ ਦੂਜਾ ਮੁਲਜ਼ਮ ਬੀ. ਸੀ. ਏ. ਦੀ ਪੜ੍ਹਾਈ ਕਰ ਰਿਹਾ ਹੈ। ਵਰਿੰਦਰ ਨੇ ਦੱਸਿਆ ਕਿ ਉਸ ਕੋਲ ਜੋ ਦੇਸੀ ਪਿਸਤੌਲ ਹੈ, ਉਹ ਉਸ ਨੇ ਆਪਣੇ ਦੋਸਤ ਨੂੰ ਦਿੱਤਾ ਹੋਇਆ ਹੈ। ਪੁਲਸ ਨੇ ਵਰਿੰਦਰ ਦੇ ਉਸ ਦੋਸਤ ਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਤੋਂ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ
2 ਮਹੀਨਿਆਂ ਤੋਂ ਪੁਲਸ ਮੁਲਾਜ਼ਮਾਂ ਦੀ ਕਰ ਰਹੀ ਸੀ ਤਲਾਸ਼
ਸੀ. ਆਈ. ਏ. ਸਟਾਫ-1 ਦੀ ਟੀਮ ਨੇ 14 ਮਾਰਚ ਨੂੰ ਸਮਾਈਲ ਉਰਫ ਰਜਨੀ ਕਾਂਤ ਨਿਵਾਸੀ ਬਸਤੀ ਭੂਰੇ ਖਾਂ ਨੂੰ ਇਕ ਦੇਸੀ ਪਿਸਤੌਲ ਅਤੇ 4 ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਸਾਥੀਆਂ ਕੋਲ ਵੀ ਨਾਜਾਇਜ਼ ਹਥਿਆਰ ਹਨ ਹਾਲਾਂਕਿ ਰਜਨੀਕਾਂਤ ਆਪਣੇ ਦੋਸਤਾਂ ਦੇ ਨਾਂ ਤੋਂ ਇਲਾਵਾ ਪਤਾ ਨਹੀਂ ਦੱਸਦਾ ਸੀ ਉਦੋਂ ਹੀ ਪੁਲਸ ਨੇ ਉਕਤ ਮੁਲਜ਼ਮਾਂ ਦੇ ਨਾਂ ਤੋਂ ਹੀ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। 2 ਮਹੀਨਿਆਂ ਬਾਅਦ ਜਾ ਕੇ ਪੁਲਸ ਨੂੰ ਮੁਲਜ਼ਮਾਂ ਬਾਰੇ ਸਾਰੇ ਇਨਪੁੱਟ ਮਿਲਣੇ ਸ਼ੁਰੂ ਹੋਏ ਅਤੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ ਖੌਫਨਾਕ ਵਾਰਦਾਤ, ਪੁਰਾਣੀ ਰੰਜਿਸ਼ ਕਾਰਨ ਵਿਅਕਤੀ ਨੂੰ ਦਿੱਤੀ ਭਿਆਨਕ ਮੌਤ
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, ਗੁੜਗਾਓਂ ਤੋਂ ਫਰੀਦਕੋਟ ਆਇਆ ਨੌਜਵਾਨ ਕੋਰੋਨਾ ਪਾਜ਼ੀਟਿਵ
NEXT STORY