ਤਰਨਤਾਰਨ, (ਮਿਲਾਪ, ਰਾਜੂ)- ਪਿੰਡ ਮਾਣੋਚਾਹਲ ਵਿਖੇ ਪੁਰਾਣੀ ਰੰਜਿਸ਼ ਕਾਰਨ ਪਾਕਿਸਤਾਨੀ ਬੁਲੀ ਤੇ ਅਫਗਾਨਿਸਤਾਨੀ ਬੁਲੀ (ਪਿੱਟ ਬੁੱਲ ਡੋਗ) ਨੂੰ ਗੋਲੀਆਂ ਮਾਰ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੱਤਿਆਂ ਦੇ ਮਾਲਕ ਗੁਰਿੰਦਰ ਸਿੰਘ ਤੇ ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਡਾ ਭਈਆ ਕੁੱਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸੈਰ ਕਰਵਾਉਣ ਲੈ ਕੇ ਗਿਆ ਸੀ ਤੇ ਨਜ਼ਦੀਕ ਖੇਤਾਂ 'ਚੋਂ ਆਵਾਰਾ ਕੁੱਤਿਆਂ ਨੂੰ ਦੇਖ ਕੇ ਉਹ ਉਨ੍ਹਾਂ ਮਗਰ ਦੌੜੇ। ਇਸ ਦੌਰਾਨ ਸਾਡੇ ਨਜ਼ਦੀਕ ਬਹਿਕਾਂ 'ਤੇ ਰਹਿੰਦੇ ਇਕ ਵਿਅਕਤੀ ਨੇ ਸਾਡੇ ਪਾਲਤੂ ਕੁੱਤਿਆਂ ਨੂੰ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ। ਜਦੋਂ ਅਸੀਂ ਮਗਰ ਜਾ ਕੇ ਦੇਖਿਆ ਤਾਂ ਘਰ ਵਾਲੇ ਉਥੋਂ ਦੌੜ ਗਏ। ਉਨ੍ਹਾਂ ਕਿਹਾ ਕਿ ਸਾਡੇ ਇਕ ਕੁੱਤੇ ਦੀ ਕੀਮਤ ਸਵਾ ਲੱਖ ਦੇ ਕਰੀਬ ਹੈ।
ਓਧਰ ਦੂਸਰੀ ਧਿਰ ਨੇ ਕਿਹਾ ਕਿ ਇਹ ਕੁੱਤੇ ਸਾਡੇ ਬੱਚੇ ਮਗਰ ਦੌੜ ਰਹੇ ਸਨ ਤਾਂ ਸਾਡੇ ਸੀਰੀ ਨੇ ਦੋਨਾਲੀ ਨਾਲ ਇਨ੍ਹਾਂ 'ਤੇ ਗੋਲੀ ਚਲਾਈ। ਉਨ੍ਹਾਂ ਕਿਹਾ ਕਿ ਸਾਡੇ ਜਾਨਵਰਾਂ 'ਤੇ ਵੀ ਕੁੱਤਿਆਂ ਨੇ ਹਮਲਾ ਕੀਤਾ ਹੈ ਅਤੇ ਇਨ੍ਹਾਂ ਕੁੱਤਿਆਂ ਦਾ ਮਾਲਕ ਉਸ ਸਮੇਂ ਘਰ ਨਹੀਂ ਸੀ। ਇਨ੍ਹਾਂ ਜਾਣਬੁੱਝ ਕੇ ਸਾਡੇ ਘਰ ਵੱਲ ਕੁੱਤੇ ਛੱਡੇ ਸਨ। ਇਸ ਸਬੰਧੀ ਚੌਕੀ ਮਾਣੋਚਾਹਲ ਦੇ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੁੱਤਿਆਂ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋਪਹੀਆ ਵਾਹਨ ਚੋਰੀ ਕਰਨ ਵਾਲੇ 3 ਨੌਜਵਾਨ ਕਾਬੂ
NEXT STORY