ਗੁਰਦਾਸਪੁਰ - ਮੰਗਲਵਾਰ ਗੁਰਦਾਸਪੁਰ ਦੇ ਜੇਲ ਰੋਡ 'ਤੇ ਸਥਿਤ ਸੈਂਟਰ ਜੇਲ ਦੇ ਸਾਹਮਣੇ ਪਿੰਡ ਮੀਰਪੁਰ ਵਾਲੀ ਸਾਇਡ ਤੋਂ ਆ ਰਹੇ ਇਕ ਸ਼ਰਾਬੀ ਕਾਰ ਚਾਲਕ ਨੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸਵਾਰ ਵਾਲ-ਵਾਲ ਬਚ ਗਏ, ਜਦਕਿ ਕਾਰਾਂ ਹਾਦਸਾਗ੍ਰਸਤ ਹੋ ਗਈਆਂ। ਸ਼ਰਾਬੀ ਕਾਰ ਚਾਲਕ ਨੂੰ ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਪੁਲਸ ਮੁਲਾਜ਼ਮਾਂ ਨੇ ਸਿਟੀ ਥਾਣਾ ਦੀ ਪੁਲਸ ਨੂੰ ਬੁਲਾ ਕੇ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਆਰੀਆ ਨਗਰ ਵੱਲ ਨੂੰ ਕਾਰ ਚਾਲਕ ਬੋਧ ਰਾਜ ਪੁੱਤਰ ਸ਼ਿਵ ਦਿਆਲ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਕਾਰ 'ਤੇ ਤਰੁਣ ਮਹਾਜਨ ਪੁੱਤਰ ਮੋਹਨ ਮਹਾਜਨ ਵਾਸੀ ਗੁਰਦਾਸਪੁਰ, ਜੋ ਸ਼ਰਾਬੀ ਹਾਲਤ 'ਚ ਆਰੀਆ ਨਗਰ ਵਾਲੀ ਸਾਈਡ ਤੋਂ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ, ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ 'ਚ ਕਾਰ ਸਵਾਰ ਤਾਂ ਵਾਲ-ਵਾਲ ਬਚ ਗਏ ਪਰ ਕਾਰਾਂ ਹਾਦਸਾਗ੍ਰਸਤ ਹੋ ਗਈਆਂ। ਪੀ. ਸੀ. ਆਰ. ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਤਰੁਣ ਮਹਾਜਨ ਨੂੰ ਹਿਰਾਸਤ 'ਚ ਲੈ ਕੇ ਥਾਣਾ ਸਿਟੀ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡਾ ਨੂੰ ਵਿਕਾਸ ਗ੍ਰਾਂਟ ਜਾਰੀ ਕਰੇ ਕੈਪਟਨ ਸਰਕਾਰ - ਮਨਪ੍ਰੀਤ ਸਿੰਘ ਇਆਲੀ (ਵੀਡੀਓ)
NEXT STORY