ਮੋਹਾਲੀ (ਪਰਦੀਪ) : ਇੱਥੋਂ ਦੇ ਨੇੜਲੇ ਪਿੰਡ ਬੱਲੋਮਾਜਰਾ ਤੋਂ ਇਕ ਪਰਿਵਾਰ ਦੇ 2 ਬੱਚੇ ਬੀਤੇ ਐਤਵਾਰ ਸ਼ਾਮ ਤੋਂ ਲਾਪਤਾ ਹਨ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲਾਪਤਾ ਬੱਚਿਆਂ ਅਰਵਿੰਦਰ ਦੀ ਉਮਰ 12 ਸਾਲ ਅਤੇ ਹਿਮਾਂਸ਼ੂ ਦੀ ਉਮਰ 9 ਸਾਲ ਹੈ। ਇਹ ਬੱਚੇ ਐਤਵਾਰ ਸ਼ਾਮ ਨੂੰ ਆਪਣੇ ਘਰੋਂ ਸਾਈਕਲ ’ਤੇ ਪਾਰਕ 'ਚ ਖੇਡਣ ਲਈ ਜਾਣ ਦੀ ਗੱਲ ਕਹਿ ਕੇ ਨਿਕਲੇ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਏ। 4 ਦਿਨਾਂ ਬਾਅਦ ਵੀ ਦੋਹਾਂ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਆਿ ਹੈ। ਪਹਿਲਾਂ ਪਰਿਵਾਰ ਨੇ ਆਪਣੇ ਤੌਰ ’ਤੇ ਬੱਚਿਆਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)
ਇਸ ਉਪਰੰਤ ਲਾਪਤਾ ਬੱਚਿਆਂ ਦੀ ਮਾਂ ਨੇ ਬਲੌਂਗੀ ਥਾਣੇ 'ਚ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਦੋਹਾਂ ਲਾਪਤਾ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬਲੌਂਗੀ ਦੇ ਐੱਸ. ਐੱਚ. ਓ. ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਫਿਰੌਤੀ ਜਾਂ ਧਮਕਾਉਣ ਦਾ ਫੋਨ ਨਹੀਂ ਆਇਆ ਅਤੇ ਪੁਲਸ ਇਹ ਮੰਨ ਕੇ ਚੱਲ ਰਹੀ ਹੈ ਕਿ ਬੱਚਿਆਂ ਨੂੰ ਅਗਵਾ ਨਹੀਂ ਕੀਤਾ ਗਿਆ, ਬਲਕਿ ਬੱਚੇ ਖ਼ੁਦ ਕਿਤੇ ਚਲੇ ਗਏ ਹਨ।
ਇਹ ਵੀ ਪੜ੍ਹੋ : Twitter 'ਚ ਅੱਜ ਤੋਂ ਛਾਂਟੀ ਸ਼ੁਰੂ ਕਰਨਗੇ ਏਲਨ ਮਸਕ, ਕੰਪਨੀ ਦੇ ਅੱਧੇ ਮੁਲਾਜ਼ਮਾਂ ਨੂੰ ਖੋਹਣੀ ਪੈ ਸਕਦੀ ਹੈ ਨੌਕਰੀ
ਪੁਲਸ ਅਨੁਸਾਰ ਵੱਡਾ ਮੁੰਡਾ ਅਰਵਿੰਦਰ ਪਹਿਲਾਂ ਵੀ ਘਰੋਂ ਕਿਤੇ ਚਲਾ ਗਿਆ ਸੀ ਅਤੇ 5 ਦਿਨਾਂ ਬਾਅਦ ਵਾਪਸ ਆਇਆ ਸੀ। ਹੁਣ ਇਸ ਵਾਰ ਉਹ ਸਾਈਕਲ ’ਤੇ ਆਪਣੇ ਛੋਟੇ ਭਰਾ ਨੂੰ ਵੀ ਲੈ ਗਿਆ ਹੈ ਅਤੇ 8 ਤੋਂ 10 ਹਜ਼ਾਰ ਰੁਪਏ ਵੀ ਲੈ ਗਿਆ ਹੈ। ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਇਹ ਬੱਚੇ ਇੱਥੇ ਨੇੜੇ ਹੀ ਖੇਡਦੇ ਦੇਖੇ ਗਏ ਸਨ ਅਤੇ ਇਨ੍ਹਾਂ ਦੇ ਕਿਤੇ ਆਸ-ਪਾਸ ਹੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲਸ ਬੱਚਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਅਤੇ ਪੁਲਸ ਵਲੋਂ ਇਸ ਖੇਤਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਐੱਸ. ਜੀ. ਪੀ. ਸੀ. ਚੋਣਾਂ ਲਈ ਅਕਾਲੀ ਦਲ ਨੇ ਐਡਵੋਕੇਟ ਹਰਜਿੰਦਰ ਧਾਮੀ ਨੂੰ ਐਲਾਨਿਆ ਉਮੀਦਵਾਰ
NEXT STORY