ਚੌਕ ਮਹਿਤਾ, (ਪਾਲ, ਮਨਦੀਪ)- ਥਾਣਾ ਮਹਿਤਾ ਦੀ ਪੁਲਸ ਨੇ ਵੱਖ-ਵੱਖ ਮੁਕੱਦਮਿਆਂ ਅਧੀਨ ਦੋ ਵਿਅਕਤੀਆਂ ਨੂੰ ਦੇਸੀ ਲਾਹਣ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਸਰਦੂਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਅੱਡਾ ਨਾਥ ਦੀ ਖੂਹੀ ਵਿਖੇ ਗਸ਼ਤ ਮੌਕੇ ਮਿਲੀ ਇਤਲਾਹ 'ਤੇ ਘਰ 'ਚ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਦਲੀਪ ਸਿੰਘ ਵਾਸੀ ਜਲਾਲ ਨੂੰ 25 ਕਿਲੋ ਲਾਹਣ, ਚਾਲੂ ਭੱਠੀ ਤੇ 2250 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਏ. ਐੱਸ. ਆਈ. ਬਲਦੇਵ ਸਿੰਘ ਨੇ ਏਅਰਟੈੱਲ ਸਕੂਲ ਚੰਨਣਕੇ ਨਜ਼ਦੀਕ ਤਲਾਸ਼ੀ ਦੌਰਾਨ ਜਰਮਨਜੀਤ ਸਿੰਘ ਉਰਫ ਜੰਮੂ ਪੁੱਤਰ ਪ੍ਰਤਾਪ ਸਿੰਘ ਵਾਸੀ ਚੰਨਣਕੇ ਨੂੰ 90 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।
ਆਂਗਨਵਾੜੀ ਮੁਲਾਜ਼ਮਾਂ ਵਲੋਂ ਸਿੱਖਿਆ ਸਕੱਤਰ ਖਿਲਾਫ ਰੋਸ ਮੁਜ਼ਾਹਰਾ
NEXT STORY