ਭੋਗਪੁਰ, (ਰਾਣਾ)- ਭੋਗਪੁਰ ਪੁਲਸ ਵੱਲੋਂ 2 ਨੌਜਵਾਨਾਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਐੱਸ. ਆਈ. ਪਰਮਜੀਤ ਸਿੰਘ ਨੇ ਗਸ਼ਤ ਦੌਰਾਨ ਨਾਕਾ ਕੁਰੇਸ਼ੀਆਂ ਥਾਣੇ ’ਤੇ ਇਕ ਵਿਅਕਤੀ ਨੂੰ ਮੋਟਰਸਾਈਕਲ ’ਤੇ ਵਜ਼ਨਦਾਰ ਲਿਫ਼ਾਫ਼ਾ ਲੈ ਕੇ ਆਉਂਦੇ ਦੇਖਿਆ। ਉਸ ਦੀ ਤਲਾਸ਼ੀ ਲੈਣ ’ਤੇ 5 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਨੌਜਵਾਨ ਦੀ ਪਛਾਣ ਸਤਿੰਦਰ ਪੁੱਤਰ ਪਿਆਰਾ ਲਾਲ ਵਾਸੀ ਚੰਡੀਗਡ਼੍ਹ ਮੁਹੱਲਾ ਵਾਰਡ ਨੰਬਰ 7 ਟਾਂਡਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸੇ ਤਰ੍ਹਾਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਜਮਾਲਪੁਰ ਚੌਕ ਨੇਡ਼ੇ ਇਕ ਨੌਜਵਾਨ ਦੀ ਸ਼ੱਕ ਪੈਣ ’ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਨੌਜਵਾਨ ਦੀ ਪਛਾਣ ਜੀਤ ਰਾਮ ਜੀਤ ਉਰਫ਼ ਕਾਲੂ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਕਿੰਗਰਾ ਚੋ ਵਾਲਾ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਬੇਸਹਾਰਾ ਵਿਅਕਤੀ ਦੀ ਮੌਤ
NEXT STORY