ਧੂਰੀ, (ਸੰਜੀਵ ਜੈਨ)- ਪੁਲਸ ਨੇ ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ 2 ਵਿਅਕਤੀਆਂ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਸਣੇ ਕਾਬੂ ਕੀਤਾ ਹੈ। ਹੌਲਦਾਰ ਸ਼ਾਮ ਸਿੰਘ ਨੇ ਲਖਵਿੰਦਰ ਕੁਮਾਰ ਪੁੱਤਰ ਭੁਪਿੰਦਰ ਸਿੰਘ ਵਾਸੀ ਧੂਰੀ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਇਕ ਰੋਲ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਨੇ ਚੈਕਿੰਗ ਦੌਰਾਨ ਗੁਲਾਬ ਸਿੰਘ ਪੁੱਤਰ ਮਹਾਵੀਰ ਵਾਸੀ ਧੂਰੀ ਨੂੰ ਚਾਈਨਾ ਡੋਰ ਦੇ ਡੇਢ ਰੋਲਜ਼ ਸਣੇ ਕਾਬੂ ਕੀਤਾ। ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਵਿਧਾਨ ਸਭਾ ਚੋਣਾਂ ਦੇ ਰਿਪੋਰਟ ਕਾਰਡ ਦੇ ਆਧਾਰ 'ਤੇ ਹੋਵੇਗਾ ਟਿਕਟਾਂ ਦਾ ਫੈਸਲਾ
NEXT STORY