ਔੜ, (ਛਿੰਜੀ)- ਔੜ ਦੀ ਪੁਲਸ ਵੱਲੋਂ 2 ਚੋਰੀਆਂ ਦੇ ਕੇਸ 'ਚ ਲੋੜੀਂਦਾ ਵਿਅਕਤੀ ਕਾਬੂ ਕਰ ਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਚੌਕੀ ਦੇ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਚਰਨਜੀਤ ਪੁੱਤਰ ਜੋਗਾ ਸਿੰਘ ਵਾਸੀ ਫਾਂਬੜਾ ਰੋਡ ਔੜ ਨੇ 4 ਅਕਤੂਬਰ 2017 ਦੀ ਰਾਤ ਨੂੰ ਖੇਤੀਬਾੜੀ ਦਫ਼ਤਰ 'ਚ 40 ਕਿਲੋ ਵਾਲੇ 19 ਬੈਗ ਕਣਕ ਦੇ ਚੋਰੀ ਕੀਤੇ ਸਨ। ਇਸੇ ਤਰ੍ਹਾਂ 8 ਅਕਤੂਬਰ 2017 ਦੀ ਰਾਤ ਡਾ. ਰਾਕੇਸ਼ ਦੇ ਕਲੀਨਿਕ 'ਚੋਂ 8 ਹਜ਼ਾਰ ਰੁਪਏ, ਇਕ ਮੋਬਾਇਲ ਤੇ ਟਾਰਚ ਚੋਰੀ ਕੀਤੀ ਸੀ।
ਇਨ੍ਹਾਂ ਦੋਵਾਂ ਮਾਮਲਿਆਂ 'ਚ ਉਹ ਲੋੜੀਂਦਾ ਸੀ। ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਕਤ ਦੋਵੇਂ ਚੋਰੀਆਂ ਨੂੰ ਉਸ ਨੇ ਹੀ ਅੰਜਾਮ ਦਿੱਤਾ ਸੀ, ਜਿਸ ਕੋਲੋਂ ਕੁਝ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਚੋਰ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਹੁਣ ਇਸ ਖਿਲਾਫ਼ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।
ਲੁਟੇਰਾ ਗਿਰੋਹ ਦੇ 5 ਮੈਂਬਰ ਗ੍ਰਿਫਤਾਰ
NEXT STORY