ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਇਕ ਗਿਰੋਹ ਦੇ ਪੰਜ ਮੈਂਬਰਾਂ ਨੂੰ 2 ਪਿਸਤੌਲਾਂ, 8 ਰੌਂਦਾਂ, ਇਕ ਮੋਟਰਸਾਈਕਲ ਤੇ ਵੱਡੀ ਗਿਣਤੀ 'ਚ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ।
ਐੱਸ. ਐੱਸ. ਪੀ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬਲਾਚੌਰ ਦੇ ਭੁਲੇਖਾ ਚੌਕ ਵਿਚ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮਿਥਲੇਸ਼ ਯਾਦਵ ਉਰਫ ਮਿੱਠੂ, ਨਦਿਸ਼, ਪ੍ਰਭਜੋਤ, ਮਲਕੀਤ ਸਿੰਘ, ਰਾਮਪਾਲ, ਜਗਦੀਸ਼ ਸਿੰਘ ਤੇ ਇਨ੍ਹਾਂ ਦਾ ਇਕ ਹੋਰ ਸਾਥੀ ਬਿਕਰਮਜੀਤ ਸਿੰਘ, ਜੋ ਲੁੱਟਾਂ-ਖੋਹਾਂ ਕਰਦੇ ਹਨ, ਬਲਾਚੌਰ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। ਪੁਲਸ ਨੇ ਤੁਰੰਤ ਮੁਸਤੈਦੀ ਨਾਲ ਬਲਾਚੌਰ ਦੀ ਭੱਦੀ ਰੋਡ 'ਤੇ ਇਕ ਬੇਆਬਾਦ ਭੱਠੇ 'ਤੇ ਛਾਪਾ ਮਾਰ ਕੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਉਕਤ ਸਾਮਾਨ ਸਣੇ ਕਾਬੂ ਕਰ ਲਿਆ, ਜਦਕਿ ਬਾਕੀ ਫਰਾਰ ਹਨ।
ਕਾਬੂ ਕੀਤੇ ਮੁਲਜ਼ਮਾਂ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ ਰੋਪੜ ਤੋਂ ਜਲੰਧਰ ਨੂੰ ਜਾਣ ਵਾਲੀ ਕੈਸ਼ ਵੈਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ। ਐੱਸ. ਐੱਸ. ਪੀ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੈਂਟਰ ਦਾ ਟਾਇਰ ਫਟਿਆ, 7 ਜ਼ਖਮੀ
NEXT STORY