ਜਲੰਧਰ (ਪੁਨੀਤ)–ਜਲੰਧਰ ਦੇ ਪਾਰਕ ਪਲਾਜ਼ਾ ਹੋਟਲ ਵਿਚ ਸ਼ੁਰੂ ਹੋਈ 2 ਰੋਜ਼ਾ ਫਾਮਾ (ਐਨ ਐਗਜ਼ੀਬਿਸ਼ਨ ਆਫ ਲਗਜ਼ਰੀ ਲੇਬਲਜ਼) ਖਪਤਕਾਰਾਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੀ ਹੈ। ਮੁੱਖ ਮਹਿਮਾਨ ਵਜੋਂ ਪਹੁੰਚੀ ‘ਪੰਜਾਬ ਕੇਸਰੀ ਗਰੁੱਪ’ ਦੀ ਸਾਇਸ਼ਾ ਚੋਪੜਾ ਨੇ ਐਗਜ਼ੀਬਿਸ਼ਨ ਦਾ ਸ਼ੁੱਭਆਰੰਭ ਕੀਤਾ। ਇਸ ਮੌਕੇ ਫਾਮਾ ਤੋਂ ਪ੍ਰਬੰਧਕ ਹਾਜ਼ਰ ਰਹੇ ਅਤੇ ਐਗਜ਼ੀਬਿਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਖ਼ਾਸ ਕਰਕੇ ਖ਼ਪਤਕਾਰਾਂ ਨੂੰ ਜਿਊਲਰੀ ਵਿਚ ਸਿਰਫ਼ ਸੋਨੇ ਦੀ ਕੀਮਤ ਅਦਾ ਕਰਨੀ ਹੋਵੇਗੀ, ਇਸ ਵਿਚ ਬਣਵਾਈ, ਸਟੋਨ ਚਾਰਜਿਜ਼ ਅਤੇ ਪਾਲਿਸ਼ ਵੇਸਟੇਜ ਜ਼ੀਰੋ ਫ਼ੀਸਦੀ ਰਹਿਣ ਵਾਲੀ ਹੈ, ਜੋਕਿ ਖ਼ਪਤਕਾਰਾਂ ਨੂੰ ਬੇਹੱਦ ਆਕਰਸ਼ਿਤ ਕਰ ਰਹੀ ਹੈ। ਉਥੇ ਹੀ, ਪੁਰਾਣੀ ਗੋਲਡ ਜਿਊਲਰੀ ਦੇ ਬਦਲੇ ਨਵੀਂ ਹਾਲਮਾਰਕ ਗੋਲਡ ਜਿਊਲਰੀ ਬਿਨਾਂ ਕਿਸੇ ਚਾਰਜ ਦੇ ਮੁਹੱਈਆ ਹੈ। ਇਸੇ ਦੇ ਨਾਲ ਵਿਸ਼ੇਸ਼ ਗਾਹਕਾਂ ਲਈ ਡਾਇਮੰਡ ਜਿਊਲਰੀ ’ਤੇ ਇਕ ਦੇ ਨਾਲ ਇਕ ਫ੍ਰੀ ਦੀ ਆਫਰ ਵੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਜਲੰਧਰ ਦੀ ਪੁਲਸ ਕਮਿਸ਼ਨਰ, ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ

ਪ੍ਰਬੰਧਕਾਂ ਨੇ ਦੱਸਿਆ ਕਿ ਐਗਜ਼ੀਬਿਸ਼ਨ ਵਿਚ ਪ੍ਰੇਰਣਾ ਜਿਊਲਰ ਵੱਲੋਂ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਲਈ ਵੱਖਰੇ ਕਾਊਂਟਰ ਲੁਆਏ ਗਏ ਹਨ। ਲੜਕੀਆਂ ਅਤੇ ਔਰਤਾਂ ਨੂੰ ਪੰਜਾਬ ਦੇ ਕਲਚਰ ਨਾਲ ਜੁੜੀ ਜਿਊਲਰੀ ਦੇ ਇਲਾਵਾ ਲੇਟੈਸਟ ਰੇਂਜ ਦੀ ਭਾਰੀ ਕੁਲੈਕਸ਼ਨ ਦੇਖਣ ਨੂੰ ਮਿਲੇਗੀ। 28 ਫਰਵਰੀ ਤਕ ਚੱਲਣ ਵਾਲੀ ਇਸ ਲਗਜ਼ਰੀ ਐਗਜ਼ੀਬਿਸ਼ਨ ਵਿਚ ਦੇਸ਼-ਵਿਦੇਸ਼ ਦੇ ਕਲਾਕਾਰਾਂ ਦੀ ਹਸਤ ਕਲਾ ਅਤੇ ਨਾਮੀ ਕੰਪਨੀਆਂ ਦੇ ਬ੍ਰਾਂਡ ਮੁਹੱਈਆ ਕਰਵਾਏ ਗਏ ਹਨ, ਜੋ ਕਿ ਆਮ ਤੌਰ ’ਤੇ ਐਗਜ਼ੀਬਿਸ਼ਨ ਵਿਚ ਦੇਖਣ ਨੂੰ ਨਹੀਂ ਮਿਲਦੇ। ਇਥੇ ਹਰੇਕ ਕਾਊਂਟਰ ਆਪਣੇ-ਆਪ ਵਿਚ ਖਾਸ ਹੈ ਕਿਉਂਕਿ ਲਗਜ਼ਰੀ ਐਗਜ਼ੀਬਿਸ਼ਨ ਹੋਣ ਕਾਰਨ ਅਤਿ-ਮਹੱਤਵਪੂਰਨ ਡਿਜ਼ਾਈਨ ਇਥੇ ਮੁਹੱਈਆ ਕਰਵਾਏ ਜਾ ਰਹੇ ਹਨ।

ਇਥੇ ਸੈਂਕੜੇ ਡਿਜ਼ਾਈਨਰਾਂ ਦੀ ਕਲਾ ਦਾ ਸੁਮੇਲ ਇਕ ਹੀ ਛੱਤ ਹੇਠਾਂ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਮਹਾਨਗਰ ਜਲੰਧਰ ਸਮੇਤ ਦੂਰ-ਦੁਰਾਡੇ ਦੇ ਲੋਕਾਂ ਵੱਲੋਂ ਐਗਜ਼ੀਬਿਸ਼ਨ ਪ੍ਰਤੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਵਿਦੇਸ਼ਾਂ ਦੇ ਪ੍ਰਸਿੱਧ ਡਿਜ਼ਾਈਨਰਾਂ ਵੱਲੋਂ ਤਿਆਰ ਪ੍ਰੋਡਕਟਸ ਦੀ ਨਵੀਨਤਮ ਅਤੇ ਬਿਹਤਰੀਨ ਰੇਂਜ ਇਥੇ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਡਿਪੋਰਟ ਦੇ ਮਾਮਲਿਆਂ ਮਗਰੋਂ ਜਲੰਧਰ ਤੇ ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀਆਂ 'ਤੇ ED ਦੀ ਵੱਡੀ ਕਾਰਵਾਈ

ਕੱਪੜਿਆਂ ਦੀ ਬੇਹੱਦ ਵਰਾਇਟੀ ਅਤੇ ਟ੍ਰੈਂਡ ਵਿਚ ਚੱਲ ਰਹੀ ਕੁਲੈਕਸ਼ਨ ਮਹਿਲਾ ਵਰਗ ਨੂੰ ਬੇਹੱਦ ਪਸੰਦ ਆ ਰਹੀ ਹੈ। ਇਸ ਮੌਕੇ ਵਿਆਹ, ਪਾਰਟੀ ਆਦਿ ਲਈ ਖ਼ਰੀਦਦਾਰੀ ਕਰਨ ਵਾਸਤੇ ਆਏ ਖ਼ਪਤਕਾਰ ਬੇਹੱਦ ਉਤਸ਼ਾਹਿਤ ਨਜ਼ਰ ਆਏ। ਉਥੇ ਹੀ, ਲੋਕਾਂ ਵੱਲੋਂ ਦਿੱਤੇ ਜਾ ਰਹੇ ਬਿਹਤਰੀਨ ਰਿਸਪਾਂਸ ਕਾਰਨ ਪ੍ਰਬੰਧਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਉਕਤ ਐਗਜ਼ੀਬਿਸ਼ਨ ਵਿਚ ਸਾਰੇ ਵਰਗਾਂ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਲੜਕੀਆਂ ਅਤੇ ਔਰਤਾਂ ਨੂੰ ਗਿਫਟ ਆਦਿ ਕਰਨ ਲਈ ਕੱਪੜਿਆਂ ਦੀ ਭਾਰੀ ਰੇਂਜ ਮੰਗਵਾਈ ਗਈ ਹੈ। ਕੱਪੜਿਆਂ ਵਿਚ ਪਾਰਟੀ ਵੀਅਰ, ਕੈਜ਼ੂਅਲ ਵੀਅਰ ਅਤੇ ਟ੍ਰੈਂਡ ਵਿਚ ਚੱਲ ਰਹੇ ਕੱਪੜਿਆਂ ਦੀ ਭਾਰੀ ਰੇਂਜ ਮੁਹੱਈਆ ਹੈ। ਦੇਖਣ ਵਿਚ ਆਇਆ ਕਿ ਲੜਕੀਆਂ ਅਤੇ ਔਰਤਾਂ ਨੂੰ ਡਿਜ਼ਾਈਨਰ ਕੱਪੜੇ ਬੇਹੱਦ ਪਸੰਦ ਆ ਰਹੇ ਹਨ। ਪਹਿਲੇ ਦਿਨ ਕੱਪੜਿਆਂ ਦੀ ਬੇਹੱਦ ਖਰੀਦਦਾਰੀ ਹੁੰਦੀ ਦੇਖੀ ਗਈ।
ਪ੍ਰਬੰਧਕਾਂ ਨੇ ਦੱਸਿਆ ਕਿ ਲੜਕੀਆਂ ਅਤੇ ਔਰਤਾਂ ਲਈ ਸੈਂਕੜੇ ਪ੍ਰੋਡਕਟਸ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਲੋਕਾਂ ਵੱਲੋਂ ਇਸ ਐਗਜ਼ੀਬਿਸ਼ਨ ਨੂੰ ਜੋ ਪਿਆਰ ਦਿੱਤਾ ਜਾ ਰਿਹਾ ਹੈ, ਉਸ ਨਾਲ ਇਸ ਐਗਜ਼ੀਬਿਸ਼ਨ ਵਿਚ ਚਾਰ-ਚੰਦ ਲੱਗ ਰਹੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਐਗਜ਼ੀਬਿਸ਼ਨ ਵਿਚ ਕਈ ਆਈਟਮਾਂ ਵਿਸ਼ੇਸ਼ ਤੌਰ ’ਤੇ ਮੰਗਵਾਈਆਂ ਗਈਆਂ ਹਨ, ਜਿਹੜੀਆਂ ਵੱਡੇ ਸ਼ਾਪਿੰਗ ਮਾਲਜ਼ ਵਿਚ ਹੀ ਦੇਖਣ ਨੂੰ ਮਿਲਦੀਆਂ ਹਨ। ਐਗਜ਼ੀਬਿਸ਼ਨ ਵਿਚ ਸੈਂਕੜੇ ਪ੍ਰੋਡਕਟਸ ਡਿਪਲੇਅ ਕਰਵਾਏ ਗਏ ਹਨ, ਜੋਕਿ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਉਕਤ 2 ਰੋਜ਼ਾ ਐਗਜ਼ੀਬਿਸ਼ਨ ਸ਼ੁੱਕਰਵਾਰ ਰਾਤ ਤਕ ਚੱਲੇਗੀ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਕੀ ਹੈ ਨਵੀਂ Timing
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰ ਸਰਕਾਰ ਵਲੋਂ ਪੰਜਾਬ ਲਈ ਆਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
NEXT STORY