ਜਲੰਧਰ- ਇਨਫੋਰਸਮੈਂਟ ਡਿਪਾਰਟਮੈਂਟ ਨੇ ਜਾਅਲੀ ਦਸਤਾਵੇਜ਼ ਅਤੇ ਐਂਟਰੀ ਫੀਸ ਵਿਖਾ ਕੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਲੋਕਾਂ ਵਿਰੁੱਧ ਜਲੰਧਰ ਅਤੇ ਚੰਡੀਗੜ੍ਹ ਵਿਚ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਏਜੰਸੀ ਨੇ ਲਗਾਤਾਰ ਦੋ ਦਿਨ ਛਾਪੇਮਾਰੀ ਕੀਤੀ ਅਤੇ 19 ਲੱਖ ਰੁਪਏ ਨਕਦੀ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ। ਚੰਡੀਗੜ੍ਹ ਵਿੱਚ 5 ਕਾਰੋਬਾਰੀਆਂ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ। ਜਿਨ੍ਹਾਂ ਇਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਰੈੱਡ ਲੀਫ਼ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ, ਐੱਮ. ਐੱਸ. ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਸੀ ਅਤੇ ਐੱਮ. ਐੱਸ. ਇਨਫੋਵਿਜ਼ ਸਾਫਟਵੇਅਰ ਸਲਿਊਸ਼ਨ ਅਤੇ ਹੋਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਇਮੀਗ੍ਰੇਸ਼ਨ ਫਰਾਡ ਨਾਲ ਸਬੰਧਤ ਮਨੀ ਲਾਂਡ੍ਰਿੰਗ ਕੇਸ ਵਿਚ ਕਾਰਵਾਈ ਕੀਤੀ ਹੈ। ਕਾਰਵਾਈ ਦੌਰਾਨ ਈ. ਡੀ. ਦੀ ਟੀਮ ਨੇ ਇਤਰਾਜ਼ਯੋਗ ਡਾਕਿਊਮੈਂਟ, ਡਿਜੀਟਲ ਡਿਵਾਈਸ ਅਤੇ 19 ਲੱਖ ਦਾ ਕੈਸ਼ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਕੀ ਹੈ ਨਵੀਂ Timing
ਈ. ਡੀ. ਨੇ ਇਹ ਕਾਰਵਾਈ ਪੰਜਾਬ ਅਤੇ ਦਿੱਲੀ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ਼. ਆਈ. ਆਰ. ਦੇ ਆਧਾਰ 'ਤੇ ਕੀਤੀ ਹੈ। ਪੁਲਸ ਨੂੰ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਓਵਰਸੀਜ਼ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਅਧਿਕਾਰੀਆਂ ਤੋਂ ਸ਼ਿਕਾਇਤਾਂ ਮਿਲੀਆਂ ਸਨ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਪਰੋਕਤ ਇਮੀਗ੍ਰੇਸ਼ਨ ਕੰਪਨੀਆਂ ਵੱਲੋਂ ਅਮਰੀਕਾ ਭੇਜੇ ਗਏ ਲੋਕਾਂ ਦੇ ਵਰਕ ਅਤੇ ਸਟੱਡੀ ਵੀਜ਼ਿਆਂ ਵਿੱਚ ਦਸਤਾਵੇਜ਼ ਅਤੇ ਐਂਟਰੀਆਂ ਜਾਅਲੀ ਪਾਈਆਂ ਗਈਆਂ। ਉਹ ਆਪਣੇ ਫੰਡ ਬਿਨੈਕਾਰ ਦੇ ਖਾਤੇ ਵਿੱਚ ਵਿਖਾਉਂਦੇ ਸਨ। ਬਦਲੇ ਵਿੱਚ ਉਹ ਵੱਡੀ ਰਕਮ ਵਸੂਲਦੇ ਸਨ। ਇਸ ਪੈਸੇ ਨਾਲ ਦੋਸ਼ੀ ਨੇ ਕਈ ਚੱਲ ਅਤੇ ਅਚੱਲ ਜਾਇਦਾਦਾਂ ਬਣਾਈਆਂ। ਈ. ਡੀ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਪੈਸਾ ਕਿੱਥੇ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਨੇ ਕਰਵਾਈ ਬੱਲੇ-ਬੱਲੇ, 'ਵਰਲਡ ਬੁੱਕ ਆਫ਼ ਰਿਕਾਰਡਜ਼'’ਚ ਦਰਜ ਹੋਇਆ ਨਾਂ
ਚੰਡੀਗੜ੍ਹ ਜ਼ੋਨਲ ਈ. ਡੀ. ਟੀਮ ਨੇ ਬੀਤੇ ਦਿਨ ਹਰਿਆਣਾ ਵਿੱਚ 6 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਮਹੇਸ਼ ਕੁਮਾਰ ਅਤੇ ਉਸ ਦੇ ਸਾਥੀਆਂ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਦੌਰਾਨ 17.20 ਕਰੋੜ ਰੁਪਏ ਦੀ ਕ੍ਰਿਪਟੋ ਕਰੰਸੀ ਜ਼ਬਤ ਕੀਤੀ ਗਈ। ਈ. ਡੀ. ਦੀ ਇਹ ਕਾਰਵਾਈ ਕ੍ਰਿਪਟੋ ਕਰੰਸੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ। ਇਸ ਤਲਾਸ਼ੀ ਵਿੱਚ ਬਹੁਤ ਸਾਰੇ ਮੋਬਾਇਲ ਫੋਨ ਬਰਾਮਦ ਹੋਏ। ਇਨ੍ਹਾਂ ਰਾਹੀਂ ਕ੍ਰਿਪਟੋ ਕਰੰਸੀ ਵਾਲੇਟ ਦੀ ਵਰਤੋਂ ਕਰਕੇ ਵੱਖ-ਵੱਖ ਐਪਸ ਰਾਹੀਂ ਕਰੋੜਾਂ ਰੁਪਏ ਦੀਆਂ ਗੇਮਾਂ ਚਲਾਈਆਂ ਜਾ ਰਹੀਆਂ ਸਨ। ਈ. ਡੀ. ਨੇ ਇਨ੍ਹਾਂ ਬਰਾਮਦ ਕੀਤੇ ਮੋਬਾਇਲਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ। ਇਹ ਖੇਡ ਹਰਿਆਣਾ ਦੇ ਪੇਂਡੂ ਖੇਤਰਾਂ ਤੋਂ ਚਲਾਈ ਜਾ ਰਹੀ ਹੈ। ਹਿਸਾਰ ਦੇ ਰਹਿਣ ਵਾਲੇ ਮਹੇਸ਼ ਅਤੇ ਉਸ ਦੇ ਤਿੰਨ ਸਾਥੀਆਂ, ਜੋ ਭਿਵਾਨੀ ਦੇ ਰਹਿਣ ਵਾਲੇ ਹਨ, ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਚਾਰੇ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਦੇ ਨਾਮ 'ਤੇ ਧੋਖਾਧੜੀ ਕਰਦੇ ਹਨ।
ਇਹ ਵੀ ਪੜ੍ਹੋ : 10 ਮਾਰਚ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਵਧ ਗਈ ਹਲਚਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ ਪ੍ਰਾਜੈਕਟ ਨੂੰ ਵੱਡਾ ਝਟਕਾ, ਹੋਇਆ ਰੱਦ
NEXT STORY