ਮੌੜ ਮੰਡੀ(ਪ੍ਰਵੀਨ/ਵਨੀਤ)-ਅੱਜ ਰਾਮਪੁਰਾ-ਮੌੜ ਸੜਕ 'ਤੇ ਕਾਰ ਅਤੇ ਟਿੱਪਰ ਟਰਾਲੇ ਦੀ ਟੱਕਰ ਵਿਚ ਮਾਂ-ਪੁੱਤ ਦੀ ਮੌਤ ਅਤੇ ਦੋ ਬੱਚੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭੋਲੀ ਰਾਣੀ ਪਤਨੀ ਸਤਪਾਲ ਸਿੰਘ (55) ਆਪਣੇ ਪੁੱਤਰ ਵੀਰਪਾਲ ਕੁਮਾਰ ਪੁੱਤਰ ਸਤਪਾਲ ਕੁਮਾਰ (30) ਵਾਸੀ ਮੌੜ ਮੰਡੀ ਨਾਲ ਰਾਮਪੁਰਾ ਵਿਖੇ ਰਿਸ਼ਤੇਦਾਰਾਂ ਨੂੰ ਮਿਲ ਕੇ ਸੈਂਟਰੋ ਕਾਰ 'ਤੇ ਮੌੜ ਵਾਪਸ ਆ ਰਹੇ ਸਨ ਜਦ ਉਹ ਪਿੰਡ ਰਾਮਨਗਰ ਨਜ਼ਦੀਕ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਟਿੱਪਰ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹੀ ਮੌੜ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਬੱਚਿਆਂ ਦੀ ਹਾਲਤ ਠੀਕ ਹੈ। ਉਧਰ ਥਾਣਾ ਮੌੜ ਦੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ 'ਚ ਸ਼ਰੇਆਮ ਚੱਲ ਰਿਹਾ ਦੜਾ ਸੱਟਾ, ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
NEXT STORY