ਤਲਵੰਡੀ ਸਾਬੋ (ਮੁਨੀਸ਼)-ਰਾਮਾਂ ਰੋਡ 'ਤੇ ਬੀਤੀ ਦੇਰ ਰਾਤ ਇਕ ਗੈਸ ਟਰਾਲੇ ਦੀ ਟੱਕਰ ਨਾਲ 2 ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਟਰਾਲੇ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਰਾਮਾਂ ਰੋਡ 'ਤੇ ਸੁਖਪਾਲ ਪੁੱਤਰ ਈਸ਼ਵਰ ਰਾਮ ਤੇ ਹੈਪੀ ਪੁੱਤਰ ਆਜ਼ਾਦ ਸਿੰਘ ਵਾਸੀ ਤਲਵੰਡੀ ਸਾਬੋ ਮੋਟਰਸਾਈਕਲ 'ਤੇ ਆਪਣੇ ਰਿਸ਼ਤੇਦਾਰਾਂ ਰਵਿੰਦਰ ਸਿੰਘ ਉਰਫ ਚੈਨਾ ਅਤੇ ਕਰਤਾਰ ਸਿੰਘ ਵਾਸੀ ਤਾਲੂ (ਹਰਿਆਣਾ) ਨਾਲ ਗੱਲ ਕਰ ਰਹੇ ਸਨ ਤਾਂ ਤੇਜ਼ੀ ਨਾਲ ਆਏ ਇਕ ਗੈਸ ਟਰਾਲੇ ਨੇ ਉਨ੍ਹਾਂ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਚਾਰੇ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਤਲਵੰਡੀ ਸਾਬੋ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾ ਦਿੱਤਾ ਪਰ ਉਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਜ਼ਖਮੀਆਂ ਨੂੰ ਤਲਵੰਡੀ ਸਾਬੋ ਤੋਂ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇਨ੍ਹਾਂ 'ਚੋਂ 2 ਜ਼ਖਮੀ ਰਵਿੰਦਰ ਸਿੰਘ ਅਤੇ ਹੈਪੀ ਸਿੰਘ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਜਦੋਂ ਕਿ ਦੋ ਜ਼ਖਮੀ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ । ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੈਪੀ ਦੇ ਪਿਤਾ ਆਜ਼ਾਦ ਸਿੰਘ ਦੇ ਬਿਆਨਾਂ 'ਤੇ ਗੈਸ ਟਰਾਲੇ ਦੇ ਡਰਾਈਵਰ ਸਾਹੀ ਰਾਮ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ।
17 ਕਿਲੋ ਚੂਰਾ-ਪੋਸਤ ਤੇ 12 ਬੋਤਲਾਂ ਸ਼ਰਾਬ ਸਮੇਤ 3 ਕਾਬੂ
NEXT STORY