ਮਾਨਸਾ(ਜੱਸਲ)-ਰੇਲਵੇ ਚੌਕੀ ਮਾਨਸਾ ਨੇ ਰੇਲਵੇ ਸਟੇਸ਼ਨ 'ਤੇ ਤਲਾਸ਼ੀ ਦੌਰਾਨ 17 ਕਿਲੋ ਚੂਰਾ-ਪੋਸਤ ਸਮੇਤ 2 ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪ੍ਰੇਮ ਸਿੰਘ ਸਪੁੱਤਰ ਗੁਰਜੰਟ ਸਿੰਘ ਵਾਸੀ ਮੰਡੀ ਕਲਾਂ ਤੇ ਅਮਨਦੀਪ ਸਿੰਘ ਸਪੁੱਤਰ ਚਿੰਗਾਰਾਂ ਸਿੰਘ ਪਿੰਡ ਬੁਰਜ ਢਿੱਲਵਾਂ ਵਜੋਂ ਹੋਈ। ਰੇਲਵੇ ਚੌਕੀ ਨੇ ਉਨ੍ਹਾਂ ਵਿਰੁੱਧ 15/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਰੇਲਵੇ ਚੌਕੀ ਬਰੇਟਾ ਨੇ ਚੈਕਿੰਗ ਦੌਰਾਨ 12 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਚੌਕੀ ਇੰਚਾਰਜ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਸਮੇਤ ਫੜੇ ਦੋਸ਼ੀ ਦੀ ਪਛਾਣ ਸੋਨੂੰ ਸਪੁੱਤਰ ਵਿਜੇ ਕੁਮਾਰ ਵਾਸੀ ਬਰੇਟਾ ਵਜੋਂ ਹੋਈ ਹੈ। ਰੇਲਵੇ ਚੌਕੀ, ਬਰੇਟਾ ਨੇ ਉਸ ਵਿਰੁੱਧ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ
NEXT STORY