ਕਪੂਰਥਲਾ, (ਮਹਾਜਨ)- ਦਿਨ-ਦਿਨ ਆਪਣੇ ਪ੍ਰਚੰਡ ਰੂਪ ਵੱਲ ਵੱਧਦੀ ਜਾ ਰਹੀ ਕੋਰੋਨਾ ਮਹਾਮਾਰੀ ਨੇ ਹੁਣ ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ’ਚ ਦਸਤਕ ਦੇ ਦਿੱਤੀ ਹੈ। ਏ. ਡੀ. ਸੀ. (ਡੀ.) ਦਫਤਰ ਦੇ 2 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਜਿਥੇ ਇਸ ਦਫਤਰ ਦੇ ਹੋਰ ਸਟਾਫ ’ਚ ਡਰ ਤੇ ਚਿੰਤਾ ਦੇਖੀ ਜਾ ਰਹੀ ਹੈ ਉੱਥੇ ਹੀ ਕੰਪਲੈਕਸ ’ਚ ਸਥਿਤ ਬਾਕੀ ਦਫਤਰਾਂ ਦੇ ਸਟਾਫ ’ਚ ਵੀ ਦਹਿਸ਼ਤ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਜ਼ਿਲੇ ਦੇ ਡੀ. ਸੀ., ਏ. ਡੀ. ਸੀ. (ਜਨਰਲ), ਏ. ਡੀ. ਸੀ. (ਜਨਰਲ), ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਐੱਸ. ਡੀ. ਐੱਮ., ਏ. ਈ. ਟੀ. ਸੀ. ਆਬਕਾਰੀ ਵਿਭਾਗ, ਤਹਿਸੀਲ ਦਫਤਰ, ਜ਼ਿਲਾ ਰੋਜ਼ਗਾਰ ਦਫਤਰ, ਸਾਂਝ ਕੇਂਦਰ ਸਮੇਤ ਜ਼ਿਲਾ ਪ੍ਰਸਾਸਨ ਨਾਲ ਸਬੰਧਤ ਸਭ ਅਧਿਕਾਰੀਆਂ ਦੇ ਦਫਤਰ ਇਸ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਹੈ ਤੇ ਰੋਜ਼ਾਨਾ ਸੈਂਕਡ਼ਿਆਂ ਦੀ ਗਿਣਤੀ ’ਚ ਲੋਕ ਵੱਖ-ਵੱਖ ਤਰ੍ਹਾਂ ਦੇ ਕੰਮ ਕਰਵਾਉਣ ਲਈ ਇਸ ਕੰਪਲੈਕਸ ’ਚ ਆਉਂਦੇ ਹਨ। ਏ. ਡੀ. ਸੀ. (ਡੀ) ਦਫਤਰ ’ਚ ਆਏ ਦੋ ਕੋਰੋਨਾ ਪਾਜ਼ੇਟਿਵ ਕੇਸ ਬਾਰੇ ਪਤਾ ਲੱਗਣ ਤੋਂ ਉਨ੍ਹਾਂ ਲੋਕਾਂ ’ਚ ਫਿਕਰ ਪਾਈ ਜਾ ਰਹੀ ਜੋ ਬੀਤੇ ਕੁਝ ਦਿਨਾਂ ’ਚ ਇਸ ਕੰਪਲੈਕਸ ’ਚ ਸਥਿਤ ਦਫਤਰਾਂ ’ਚ ਆਪਣੇ ਕੰਮ ਕਰਵਾਉਣ ਲਈ ਆਏ ਸਨ।
ਜਾਣਕਾਰੀ ਅਨੁਸਾਰ ਏ. ਡੀ. ਸੀ. (ਡੀ) ਕਪੂਰਥਲਾ ਦਫਤਰ ਦੇ ਦੋ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ’ਚੋਂ ਇਕ 37 ਸਾਲਾ ਪੁਰਸ਼ ਤੇ ਇਕ 49 ਸਾਲਾ ਪੁਰਸ਼ ਸ਼ਾਮਲ ਹਨ। ਜਿਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਸ਼ਹਿਰ ’ਚ ਦਹਿਸ਼ਤ ਤੇ ਖੌਫ ਦਾ ਮਾਹੌਲ ਹੈ ਉੱਥੇ ਫਗਵਾਡ਼ਾ ਦੇ ਵਿਧਾਇਕ ਧਾਲੀਵਾਲ ਦੇ ਸੰਪਰਕ ’ਚ ਆਉਣ ਵਾਲੇ ਇਕ 30 ਸਾਲਾ ਵਿਅਕਤੀ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਐਤਵਾਰ 78 ਲੋਕਾਂ ਦੀ ਕੀਤੀ ਸੈਂਪਲਿੰਗ : ਸਿਵਲ ਸਰਜਨ
ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੇ ਜ਼ਿਲੈ ਪ੍ਰਬੰਧਕੀ ਕੰਪਲੈਕਸ ਸਥਿਤ ਦਫਤਰਾਂ ਦਾ ਸਟਾਫ ’ਚ ਭਾਜਡ਼ਾਂ ਪੈ ਗਈਆਂ ਹਨ ਉੱਥੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਡਾ. ਰਾਜੀਵ ਭਗਤ ਦਾ ਕਹਿਣਾ ਹੈ ਕਿ ਏ. ਡੀ. ਸੀ. (ਡੀ) ਦੇ ਮੁਲਾਜ਼ਮ ਜੋ ਕੋਰੋਨਾ ਪਾਜ਼ੋਟਿਵ ਆਏ ਹਨ, ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਸੋਮਵਾਰ ਨੂੰ ਸੈਂਪਲਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ-ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੈਨੇਟਾਈਜ਼ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਤਵਾਰ ਨੂੰ 78 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ’ਚ ਕਪੂਰਥਲਾ ਤੋਂ 45, ਸੁਲਤਾਨਪੁਰ ਤੋਂ 8, ਟਿੱਬਾ ਤੋਂ 13 ਤੇ ਪਾਂਛਟਾ ਤੋਂ 12 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ।
ਸੂਬੇ ਦੇ 9.50 ਲੱਖ ਕਿਸਾਨਾਂ ਨੂੰ ਮਿਲੇਗਾ ਸਰਬੱਤ ਸਿਹਤ ਬੀਮਾ ਯੋਜਨਾਂ ਦਾ ਲਾਭ
NEXT STORY