ਲੁਧਿਆਣਾ (ਰਾਜ) : ਇੱਥੋਂ ਦੇ ਸਿਵਲ ਹਸਪਤਾਲ 'ਚ ਜਣੇਪੇ ਦੇ ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਡੇਢ ਫੁੱਟ ਲੰਬਾ ਤੌਲੀਆ ਛੱਡਣ ਵਰਗੀ ਲਾਪਰਵਾਹੀ ਦੇ ਨਾਲ-ਨਾਲ ਮਦਰ ਐਂਡ ਚਾਈਲਡ ਸੈਂਟਰ ’ਚ ਪੀੜਤ ਪਰਿਵਾਰ ਤੋਂ ਪੈਸਿਆਂ ਦੀ ਵੀ ਵਸੂਲੀ ਕੀਤੀ ਗਈ। ਜਨਾਨੀ ਦੇ ਪਤੀ ਅਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਦੇ ਜਣੇਪੇ ਤੋਂ ਬਾਅਦ ਆਸ਼ਾ ਵਰਕਰ, ਸਟਾਫ਼ ਸਮੇਤ ਸਫਾਈ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਜ਼ਬਰਨ ਵਧਾਈ ਦੇ ਨਾਂ ’ਤੇ ਪੈਸੇ ਲਏ, ਜਦੋਂ ਕਿ ਸਿਵਲ ਹਸਪਤਾਲ ’ਚ ਗਰਭਵਤੀ ਜਨਾਨੀਆਂ ਦਾ ਇਲਾਜ ਬਿਲਕੁਲ ਮੁਫ਼ਤ ਹੈ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼
ਬਾਵਜੂਦ ਇਸ ਦੇ ਉਨ੍ਹਾਂ ਦੇ ਹਸਪਤਾਲ 'ਚ ਸਿਰਫ ਵਧਾਈ ਦੇ 2500 ਤੋਂ 3000 ਰੁਪਏ ਲੱਗ ਗਏ। ਨਾਲ ਹੀ ਅਰਵਿੰਦਰ ਦੇ ਦੋਸਤ ਸ਼ਿਵਸੈਨਾ (ਮਹਾਸੰਗਰਾਮ) ਦੇ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ 2 ਦਿਨ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ : ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਕੀਤੀ ਵੱਡੀ ਗ਼ਲਤੀ, ਜਨਾਨੀ ਦੇ ਢਿੱਡ 'ਚ ਛੱਡਿਆ ਡੇਢ ਫੁੱਟ ਲੰਬਾ ਤੌਲੀਆ
ਜੇਕਰ ਲਾਪਰਵਾਹੀ ਕਰਨ ਵਾਲੇ ਡਾਕਟਰ ਜਾਂ ਸਟਾਫ਼ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਪਣੇ ਸਾਥੀਆਂ ਸਮੇਤ ਹਸਪਤਾਲ ਦਾ ਘਿਰਾਓ ਕਰਨਗੇ। ਲਿਹਾਜਾ, ਐੱਸ. ਐੱਮ. ਓ. ਡਾ. ਅਮਰਜੀਤ ਕੌਰ ਵੱਲੋਂ ਇਸ ਸਾਰੇ ਕੇਸ ਦੀ ਜਾਂਚ ਬਿਠਾ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਹੈਵਾਨ ਬਣਿਆ ਪਿਓ ਭੁੱਲਿਆ ਰਿਸ਼ਤੇ ਦੀ ਮਰਿਆਦਾ, ਮਾਸੂਮ ਧੀ ਦਾ ਮੂੰਹ ਬੰਨ੍ਹ ਪਸ਼ੂਆਂ ਦੇ ਵਾੜੇ 'ਚ ਮਿਟਾਈ ਹਵਸ
ਪੁੱਤ ਹੋਵੇ ਜਾਂ ਧੀ, ਹਸਪਤਾਲ ’ਚ ਲਈ ਜਾਂਦੀ ਹੈ ਵਧਾਈ
ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ’ਚ ਗਰਭਵਤੀ ਜਨਾਨੀਆਂ ਦਾ ਇਲਾਜ ਬਿਲਕੁਲ ਮੁਫ਼ਤ ਹੈ। ਇੱਥੋਂ ਤੱਕ ਕਿ ਜਣੇਪੇ ਦੌਰਾਨ ਖਾਣਾ ਵੀ ਹਸਪਤਾਲ ਵੱਲੋਂ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਲਾਜ ਕਰਵਾਉਣ ਆਉਣ ਵਾਲੀਆਂ ਜਨਾਨੀਆਂ ਦੇ ਪਰਿਵਾਰ ਦਾ ਖਰਚ 2 ਤੋਂ 3 ਹਜ਼ਾਰ ਤੱਕ ਹੋ ਜਾਂਦਾ ਹੈ ਕਿਉਂਕਿ ਪੁੱਤਰ ਹੋਵੇ ਜਾਂ ਧੀ, ਹਸਪਤਾਲ ਦਾ ਸਟਾਫ਼, ਸਫਾਈ ਮੁਲਾਜ਼ਮ ਜ਼ਬਰਨ ਵਧਾਈ ਵਸੂਲਦੇ ਹਨ। ਹਾਲਾਂਕਿ ਇਸ ਸਬੰਧੀ ਪਹਿਲਾਂ ਵੀ ਕਈ ਸ਼ਿਕਾਇਤਾਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼
NEXT STORY