ਸਰਹਾਲੀ/ਪੱਟੀ, (ਬਲਦੇਵ, ਸੌਰਭ)— ਨੈਸ਼ਨਲ ਹਾਈਵੇ 'ਤੇ ਇਕ ਕਾਰ ਬੇਕਾਬੂ ਹੋਣ ਕਾਰਨ ਕਰੀਬ 2 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਦਰਤ ਦੇ ਰੰਗ ਵੇਖੋ ਕਿ ਦੋਵਾਂ ਦੀ ਮੌਤ ਇਕੱਠੇ ਮੌਕੇ 'ਤੇ ਹੋ ਗਈ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ (36) ਪੁੱਤਰ ਬਲਦੇਵ ਸਿੰਘ ਵਾਸੀ ਸਭਰਾ ਦਿੱਲੀ ਤੋਂ ਆ ਰਿਹਾ ਸੀ ਕਿ ਰਸਤੇ 'ਚ ਉਸਦੀ ਮੁਲਾਕਾਤ ਰੋਹਿਤ ਜੈਨ ਪੁੱਤਰ ਕਮਲ ਜੈਨ ਵਾਸੀ ਵਾਰਡ ਨੰਬਰ 10 ਜੈਨ ਮੁਹੱਲਾ ਪੱਟੀ ਨਾਲ ਹੋਈ, ਜਿਸਨੇ ਆਪਣੀ ਗੱਡੀ ਆਈ-20 ਲੁਧਿਆਣੇ ਪਾਰਕ ਕੀਤੀ ਸੀ। ਦੋਵਾਂ ਦੀ ਦੋਸਤੀ ਕਰੀਬ-ਕਰੀਬ ਪਿੰਡ ਹੋਣ ਕਾਰਨ ਹੋਈ ਤੇ ਲੁਧਿਆਣਾ ਤੋਂ ਪੱਟੀ ਨੂੰ ਆ ਰਹੇ ਸਨ ਕਿ ਰਸਤਾ ਭੁੱਲਣ ਕਾਰਨ ਸਰਹਾਲੀ ਕੋਲ ਦਸਤਗੀਰ ਪੈਟਰੋਲ ਪੰਪ ਕੋਲ ਆ ਕੇ ਗੱਡੀ ਬੇਕਾਬੂ ਹੋ ਕੇ ਪੁਲੀ 'ਚ ਜਾ ਟਕਰਾਈ ਤੇ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦਿਲਬਾਗ ਸਿੰਘ ਫੌਜ 'ਚੋਂ ਛੁੱਟੀ 'ਤੇ ਆਇਆ ਸੀ ਤੇ 4 ਸਾਲ ਦੇ ਕਰੀਬ ਇਕਲੌਤੇ ਬੇਟੇ ਦਾ ਬਾਪ ਹੈ। ਦਿਲਬਾਗ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਤੇ ਰੋਹਿਤ ਜੈਨ ਦੀ ਲਾਸ਼ ਨੂੰ ਪੱਟੀ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਪੜਤਾਲ ਏ.ਐੱਸ.ਆਈ ਸਰਵਣ ਕੁਮਾਰ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਖਿਲਾਫ ਕਰੇਗਾ 15 ਰੈਲੀਆਂ
NEXT STORY