ਅੰਮ੍ਰਿਤਸਰ, (ਅਰੁਣ)- ਸਿਵਲ ਲਾਈਨਜ਼ ਥਾਣੇ ਦੀ ਪੁਲਸ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪਰਸ ਖੋਹਣ ਵਾਲੇ ਦੋ ਝੱਪਟਮਾਰਾਂ ਨੂੰ ਕੀਤਾ ਗਿਆ, ਜਦਕਿ ਗਿਰੋਹ ਦਾ ਇਕ ਹੋਰ ਮੈਂਬਰ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਾਜਨ ਮੋਟੂ ਪੁੱਤਰ ਅਮਰਜੀਤ ਸਿੰਘ ਵਾਸੀ ਪੁਤਲੀਘਰ ਅਤੇ ਮਲਕੀਤ ਸਿੰਘ ਸੰਨੀ ਪੁੱਤਰ ਬਲਵੰਤ ਸਿੰਘ ਵਾਸੀ ਗਲੀ ਤੇਲੀਆਂ ਗੇਟ ਹਕੀਮਾਂ ਦੇ ਕਬਜ਼ੇ ਵਿਚੋਂ ਖੋਹ ਕੀਤਾ ਇਕ ਪਰਸ 1500 ਰੁਪਏ ਨਕਦੀ, ਆਧਾਰ ਕਾਰਡ ਤੇ ਦਿਲਬਾਗ ਸਿੰਘ ਦੇ ਨਾਂ ਦਾ ਪੈਨ ਕਾਰਡ ਬਰਾਮਦ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਮੰਨਿਆ ਕਿ ਉਨ੍ਹਾਂ ਵੱਲੋਂ ਖੋਹ ਕੀਤੇ ਦੋ ਪਰਸ ਜੋ ਕਿ ਉਨ੍ਹਾਂ ਦੇ ਤੀਸਰੇ ਸਾਥੀ ਰਾਕੇਸ਼ ਕੁਮਾਰ ਭੋਲੂ ਦੇ ਕੋਲ ਹਨ ਅਤੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੇ ਸਵਾਗਤੀ ਸਮਾਰੋਹ ਦੌਰਾਨ ਖੋਹ ਕੀਤਾ ਇਕ ਪਰਸ ਜਿਸ ਵਿਚ 3 ਹਜ਼ਾਰ ਦੀ ਨਕਦੀ ਅਤੇ ਕਾਗਜ਼ਾਤ ਸਨ, ਵਿਚੋਂ ਨਕਦੀ ਉਨ੍ਹਾਂ ਵੱਲੋਂ ਖਰਚ ਕਰਨ ਮਗਰੋਂ ਉਕਤ ਪਰਸ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ ਗਿਆ ਸੀ। ਪੁਲਸ ਚੌਕੀ ਸਰਕਟ ਹਾਊਸ ਇੰਚਾਰਜ ਐੱਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕਰਦਿਆਂ ਲੁੱਟ-ਖੋਹ ਅਤੇ ਚੋਰੀ ਕੀਤੇ ਹੋਰ ਪਰਸ ਬਰਾਮਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਮੁਲਜ਼ਮ ਰਾਕੇਸ਼ ਭੋਲੂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਹਿਰਾਂ ਤੋਂ ਪ੍ਰਮਾਣਿਤ ਹਨ ਬੋਰਡ ਦੀਆਂ ਪੁਸਤਕਾਂ : ਕ੍ਰਿਸ਼ਨ ਕੁਮਾਰ
NEXT STORY