ਤਰਨਤਾਰਨ, (ਧਰਮ ਪੰਨੂੰ/ਰਾਜੂ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਵੱਲੋਂ ਗਸ਼ਤ ਦੌਰਾਨ ਇਕ ਔਰਤ ਕੋਲੋਂ 10 ਗ੍ਰਾਮ ਹੈਰੋਇਨ ਤੇ 400 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਚਰਨਜੀਤ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਨਿੱਕਾ ਚੋਹਲਾ ਕੋਲ ਇਕ ਮੋਟਰਸਾਈਕਲ-ਰੇਹੜੀ ਦੇ ਮਗਰ ਇਕ ਔਰਤ ਬੈਠੀ ਸੀ, ਜਿਸ ਨੇ ਪੁਲਸ ਨੂੰ ਵੇਖ ਕੇ ਆਪਣੇ ਸੱਜੇ ਹੱਥ ਵਿਚ ਫੜੇ ਮੋਮੀ ਲਿਫਾਫੇ ਨੂੰ ਥੱਲੇ ਸੁੱਟ ਦਿੱਤਾ। ਸ਼ੱਕ ਪੈਣ 'ਤੇ ਏ. ਐੱਸ. ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਔਰਤ ਨੂੰ ਕਾਬੂ ਕਰ ਲਿਆ ਤੇ ਲੇਡੀ ਕਾਂਸਟੇਬਲ ਰਾਹੀਂ ਤਲਾਸ਼ੀ ਕਰਵਾਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਤੇ 400 ਨਸ਼ੀਲੀਆਂ ਗੋਲੀਆਂ ਮਾਇਕਰੋਲਿਟ ਬਰਾਮਦ ਹੋਈਆਂ ਤੇ ਮੁਲਜ਼ਮ ਸੁਖਵਿੰਦਰ ਸਿੰਘ ਦੀ ਤਲਾਸ਼ੀ ਦੌਰਾਨ ਉਸ ਪਾਸੋਂ 300 ਗੋਲੀਆਂ ਮਾਇਕਰੋਲਿਟ ਬਰਾਮਦ ਹੋਈਆਂ।
ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮੋਹਣਪੁਰਾ ਅਤੇ ਧਰਮ ਕੌਰ ਪਤਨੀ ਦਲੀਪ ਵਾਸੀ ਮੋਹਣਪੁਰਾ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਖਿਲਾਫ ਥਾਣਾ ਚੋਹਲਾ ਸਾਹਿਬ 'ਚ ਕੇਸ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਝੂਠ ਨਿਕਲਿਆ ਅੱਖ 'ਚੋਂ ਧਾਗੇ ਨਿਕਲਣ ਦਾ ਦਾਅਵਾ
NEXT STORY