ਕਰਤਾਰਪੁਰ, (ਸਾਹਨੀ)- ਸਥਾਨਕ ਪੁਲਸ ਨੇ ਅੱਜ ਇਲਾਕੇ ਵਿਚ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ। ਥਾਣਾ ਮੁਖੀ ਸਬ-ਇਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਮਾਲਪੁਰ ਚੌਕ 'ਚ ਪੁਲਸ ਪਾਰਟੀ ਸਮੇਤ ਕੀਤੀ ਨਾਕਾਬੰਦੀ ਅਤੇ ਗਸ਼ਤ ਦੌਰਾਨ ਬਲਬੀਰ ਸਿੰਘ ਉਰਫ ਵੀਰੂ ਪੁੱਤਰ ਹਰਬੰਸ ਸਿੰਘ ਵਾਸੀ ਕੱਦੋਵਾਲ ਪਾਸੋਂ ਤਲਾਸ਼ੀ ਦੌਰਾਨ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਅਤੇ ਏ. ਐੱਸ.ਆਈ. ਇੰਦਰਜੀਤ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਘੁਗਰਾਜ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਜੰਡਿਆਲੀ ਥਾਣਾ ਜਮਸ਼ੇਰ ਪਾਸੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਦੋਵਾਂ ਵਿਰੁੱਧ ਵੱਖ-ਵੱਖ ਮਾਮਲੇ ਦਰਜ ਕੀਤੇ ਗਏ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਜ਼ਿਲਾ ਪੱਧਰੀ ਰੋਸ ਧਰਨਾ
NEXT STORY