ਅਬੋਹਰ (ਸੁਨੀਲ) - ਸ਼ਹਿਰ ’ਚ ਹੋਏ ਵੱਖ-ਵੱਖ ਹਾਦਸਿਆਂ ’ਚ ਦੋ ਅੌਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਮੋਨਾ ਪਤਨੀ ਰਾਜਨ ਵਾਸੀ ਸੁਭਾਸ਼ ਨਗਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਨਾ ਦੀ ਪਿਛਲੇ ਕਾਫੀ ਸਮੇਂ ਤੋਂ ਦਵਾਈ ਚੱਲ ਰਹੀ ਹੈ। ਬੀਤੀ ਰਾਤ ਉਸ ਨੇ ਦਵਾਈ ਦੀ ਥਾਂ ’ਤੇ ਕੋਈ ਹੋਰ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨਾਲ ਉਸ ਦੀ ਹਾਲਤ ਖ਼ਰਾਬ ਹੋ ਗਈ ਤੇ ਉਨ੍ਹਾਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਇਕ ਹੋਰ ਮਾਮਲੇ ’ਚ ਇਲਾਜ ਅਧੀਨ ਰੇਲਵੇ ਕਾਲੋਨੀ ਵਾਸੀ ਮਾਇਆ ਪਤਨੀ ਹੰਸਰਾਜ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ’ਚ ਕੰਮ ਕਰ ਰਹੀ ਸੀ ਤਾਂ ਅਚਾਨਕ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ, ਜਿਸ ਨਾਲ ਉਸ ਦੀ ਹਾਲਤ ਖ਼ਰਾਬ ਹੋਣ ’ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਪੁਲਸ ਨੇ ਕਤਲ ਦੀ ਗੁੱਥੀ ਸੁਲਝਾਈ
NEXT STORY