ਲੁਧਿਆਣਾ (ਬਿਊਰੋ)- ਵੀਰਵਾਰ ਨੂੰ ਲੁਧਿਆਣਾ ਵਿਚ ਚਾਂਦ ਸਿਨੇਮਾ ਦੇ ਨੇੜੇ ਇਕ ਦਰਦਨਾਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਟਰੱਕ ਹੇਠਾਂ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੱਤੇ ਦੇ ਓਵਰਲੋਡ ਇਕ ਟਰੱਕ ਪਲਟ ਗਿਆ ਜਿਸ ਦੀ ਲਪੇਟ ਵਿਚ ਆਉਣ ਨਾਲ ਦੋ ਮਜ਼ਦੂਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਉੱਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੀਰਾ ਪੈਕਟ ਫੈਕਟਰੀ ਵਿਚ ਗੱਤੇ ਨਾਲ ਭਰਿਆ ਹੋਇਆ ਟਰੱਕ ਆਇਆ ਹੋਇਆ ਸੀ ਅਤੇ ਇਸ ਗੱਤੇ ਨੂੰ ਟਰੱਕ ਵਿਚੋਂ ਨਿਕਲਣ ਲਈ ਮਜ਼ਦੂਰ ਨੂੰ ਬੁਲਾਇਆ ਗਿਆ ਸੀ ਅਤੇ ਜਦੋਂ ਟਰੱਕ ਦੀ ਗਲੀ ਪਿੱਛੇ ਕਰ ਰਹੇ ਸਨ ਇਸ ਦੌਰਾਨ ਅਚਾਨਕ ਗਲੀ ਦੀ ਸੜਕ ਉੱਤੇ ਹੀ ਮੌਕ ਹੋ ਗਈ। ਮ੍ਰਿਤਕਾਂ ਦੀ ਪਛਾਣ ਜਗਰਨਾਥ ਅਤੇ ਕਿਰੀਸ਼ ਕੁਮਾਰ ਵਾਸੀ ਵਿਜੇ ਨਗਰ ਢੋਲੇਵਾਲ ਲੁਧਿਆਣਾ ਅਤੇ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ।
ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਤੋਂ ਲੋਕ ਨਿਰਾਸ਼
NEXT STORY