ਪਟਿਆਲਾ, (ਬਲਜਿੰਦਰ) ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ 55 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ਵਿਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਿਹਡ਼ੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਅਸ਼ਵਨੀ ਪੁੱਤਰ ਨੰਦ ਲਾਲ ਵਾਸੀ ਪਿੰਡ ਜੋਨੀ ਜ਼ਿਲਾ ਪਠਾਨਕੋਟ ਅਤੇ ਪੰਕਜ ਸ਼ਾਮਲ ਹਨ। ਇਸ ਸਬੰਧ ਵਿਚ ਚੰਦਰ ਸ਼ੇਖਰ ਪੁੱਤਰ ਤੁਲਸੀ ਦਾਸ ਵਾਸੀ ਦੁਸ਼ਾਲਾ ਮੱਲ ਗਲੀ ਸਰਹੰਦੀ ਬਾਜ਼ਾਰ ਪਟਿਆਲਾ ਨੇ ਸ਼ਿਕਾਇਤ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਬੇਟੇ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 2 ਲੱਖ 55 ਹਜ਼ਾਰ ਰੁਪਏ ਲਏ ਸਨ। ਬਾਅਦ ਵਿਚ ਨਾ ਤਾਂ ਬੇਟੇ ਨੂੰ ਨੌਕਰੀ ’ਤੇ ਲਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਅਾ ਹੈ।
ਨਾਜਾਇਜ਼ ਰੇਤਾ ਦੀਆਂ ਟਰਾਲੀਆਂ ਸਣੇ 2 ਕਾਬੂ
NEXT STORY