ਨਵਾਂਸ਼ਹਿਰ(ਮਨੋਰੰਜਨ)— ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੇ ਗਸ਼ਤ ਦੇ ਦੌਰਾਨ ਦੋ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਨਸ਼ੇ ਦੇ ਤੌਰ 'ਤੇ ਪ੍ਰਯੋਗ ਕੀਤੇ ਜਾਣ ਵਾਲੇ ਟੀਕੇ ਬਰਾਮਦ ਕੀਤੇ ਹਨ। ਪੁਲਸ ਨੇ ਦੋਵੇਂ ਕਥਿਤ ਦੋਸ਼ੀਆਂ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸੀ. ਆਈ. ਏ. ਸਟਾਫ ਨਵਾਸ਼ਹਿਰ ਦੇ ਏ. ਐੱਸ. ਆਈ. ਫੂਲ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਅਗੁਵਾਈ 'ਚ ਪੁਲਸ ਪਾਰਟੀ ਪਿੰਡ ਬਰਨਾਲਾ ਦੇ ਵੱਲ ਗਸ਼ਤ ਤੇ ਜਾ ਰਹੀ ਸੀ ਕਿ ਇਸੇ ਦੌਰਾਨ ਰਸਤੇ 'ਚ ਇਕ ਵਿਆਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋ ਪੰਜ ਟੀਕੇ ਏਬਲ ਦੇ ਪੰਜ ਟੀਕੇ ਬੂਪਰੋਨੋਰਫਿਨ ਦੇ ਬਰਾਮਦ ਹੋਏ।
ਏ. ਐੱਸ. ਆਈ. ਫੂਲ ਰਾਏ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਆਰੋਪੀ ਅਰਮਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਇਸੇ ਤਰਾ ਥਾਣਾ ਸਦਰ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱ ਸਿਆ ਕਿ ਉਨ੍ਹਾਂ ਦੀ ਅਗੁਵਾਈ 'ਚ ਪੁਲਸ ਪਾਰਟੀ ਪੁਲ ਨਹਿਰ ਕਿਸ਼ਨਪੁਰਾ ਮੌਜੂਦ ਸੀ ਇਸੇ ਦੌਰਾਨ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾ ਅੱਗੇ ਵਾਲੀ ਸੀਟ ਦੇ ਥੱਲੇ ਤੋ ਬਿਨਾ ਲੇਵਲ ਦੇ 40 ਟੀਕੇ ਬਰਾਮਦ ਹੋਏ। ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਥਿਤ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਚੱਕ ਕਾਠਗੜ੍ਹ (ਹਿਸਾਨ ਵਾਲਾ) ਵਿਖੇ ਹੋਏ ਝਗੜੇ 'ਚ ਇਕ ਗਰਭਵਤੀ ਮਹਿਲਾ ਸਮੇਤ 3 ਜ਼ਖਮੀ
NEXT STORY