ਖੰਨਾ (ਬਿਪਨ) : ਇਕ ਪਾਸੇ ਤਾਂ ਕੋਰੋਨਾ ਕਾਰਨ ਪੂਰਾ ਦੇਸ਼ 'ਚ ਲਾਕ ਡਾਊਨ ਲਾਗੂ ਹੈ, ਉੱਥੇ ਹੀ ਲੋਕ 2 ਵਖਤ ਦੀ ਰੋਟੀ ਲਈ ਤੜਫ ਰਹੇ ਹਨ। ਇਸ ਦਰਮਿਆਨ ਖੰਨਾ 'ਚ ਸ਼ਰੇਆਮ ਨਸ਼ਾ ਤਸਕਰ ਭੁੱਕੀ , ਚੂਰਾ ਪੋਸਤ ਦੀ ਸਪਲਾਈ ਕਰਨ 'ਚ ਲੱਗੇ ਹੋਏ ਹਨ। ਅਜਿਹੇ 2 ਨਸ਼ਾ ਤਸਕਰਾਂ ਨੂੰ ਨਾਕੇ ਦੌਰਾਨ ਖੰਨਾ ਪੁਲਸ ਨੇ 80 ਕਿੱਲੋ ਭੁੱਕੀ ਅਤੇ ਟਰੱਕ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ. ਐੱਚ. ਓ. ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਐਸ. ਐਸ. ਪੀ. ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਟੀਮ ਦੋਰਾਹਾ-ਖੰਨਾ ਸਰਵਿਸ ਰੋਡ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਮੌਜੂਦ ਸੀ ਤਾਂ ਦੋਰਾਹਾ ਸਾਈਡ ਤੋਂ ਆ ਰਹੇ ਇਕ ਮਹਿੰਦਰਾ ਟਰੱਕ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਗਈ ਤਾਂ ਟਰੱਕ 'ਚ ਇਕ ਕੋਨੇ 'ਤੇ ਤਰਪਾਲ ਨਾਲ ਢੱਕ ਕੇ 3 ਥੈਲੇ ਰੱਖੇ ਹੋਏ ਸੀ, ਜਿਸ ਦੀ ਜਾਂਚ ਕਰਨ ਮਗਰੋਂ 2 ਥੈਲਿਆਂ 'ਚ 25-25 ਕਿੱਲੋ ਭੁੱਕੀ ਅਤੇ ਇਕ ਥੈਲੇ 'ਚ 30 ਕਿੱਲੋ, ਕੁੱਲ 80 ਕਿੱਲੋ ਭੁੱਕੀ ਬਰਾਮਦ ਕੀਤੀ ਗਈ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਸਿਮਰਨਜੀਤ ਸਿੰਘ ਵਾਸੀ ਮਹਿੰਦੀਪੁਰ ਅਤੇ ਮੋਹਨ ਪਾਲ ਵਾਸੀ ਦਲੀਪ ਨਗਰ ਖੰਨਾ ਵਜੋਂ ਹੋਈ। ਪੁਲਸ ਨੇ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਐਨ. ਡੀ.ਪੀ. ਐਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਵਾਂਸ਼ਹਿਰ ਵਿਖੇ ਖੇਤਾਂ 'ਚ ਏਅਰਫੋਰਸ ਦਾ ਜਹਾਜ਼ ਹੋਇਆ ਕ੍ਰੈਸ਼ (ਵੀਡੀਓ)
NEXT STORY