ਲੁਧਿਆਣਾ (ਸਹਿਗਲ) : ਪੰਜਾਬ 'ਚ ਸੋਮਵਾਰ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 212 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 2 ਮਰਨ ਵਾਲੇ ਮਰੀਜ਼ਾਂ 'ਚੋਂ ਇਕ ਮਲੇਰਕੋਟਲਾ ਤੇ ਦੂਜਾ ਬਠਿੰਡਾ ਦਾ ਵਸਨੀਕ ਸੀ। ਜਿਨ੍ਹਾਂ ਜ਼ਿਲ੍ਹਿਆਂ 'ਚ ਵਧੇਰੇ ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਉਨ੍ਹਾਂ 'ਚ ਮੋਹਾਲੀ ਦੇ 56, ਜਲੰਧਰ 51, ਲੁਧਿਆਣਾ 26, ਹੁਸ਼ਿਆਰਪੁਰ 18, ਅੰਮ੍ਰਿਤਸਰ ਤੇ ਬਠਿੰਡਾ 12-12, ਪਟਿਆਲਾ 11, ਫਿਰੋਜ਼ਪੁਰ 10 ਤੇ ਫਰੀਦਕੋਟ ਦੇ 8 ਮਰੀਜ਼ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਤੋਂ ਹੁਣ ਤੱਕ 7558 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 5851 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 50 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 1664 ਐਕਟਿਵ ਮਰੀਜ਼ ਹੋ ਗਏ ਹਨ।
ਖ਼ਬਰ ਇਹ ਵੀ : ਸਿਮਰਜੀਤ ਬੈਂਸ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ ਤਾਂ ਉਥੇ ਲਾਰੈਂਸ ਬਿਸ਼ਨੋਈ ਦਾ ਵੀ ਵਧਿਆ ਰਿਮਾਂਡ, ਪੜ੍ਹੋ TOP 10
ਸਿਹਤ ਅਧਿਕਾਰੀਆਂ ਮੁਤਾਬਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 55 ਮਰੀਜ਼ਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ, ਜਦਕਿ 11 ਮਰੀਜ਼ਾਂ ਨੂੰ ਆਈ.ਸੀ.ਯੂ. 'ਚ ਸ਼ਿਫਟ ਕੀਤਾ ਗਿਆ ਹੈ। ਇਸ ਤੋਂ ਇਲਾਵਾ 164 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸੂਤਰਾਂ ਦੀ ਮੰਨੀਏ ਤਾਂ ਸੋਮਵਾਰ ਸਿਰਫ 4956 ਸੈਂਪਲ ਜਾਂਚ ਲਈ ਭੇਜੇ ਗਏ, ਜੋ ਕਿ ਬਹੁਤ ਘੱਟ ਹਨ। ਇਸ ਤੋਂ ਇਲਾਵਾ ਟੀਕਾਕਰਨ 'ਚ ਵੀ ਅਜੇ ਕਾਫੀ ਸੁਧਾਰ ਹੋਣਾ ਬਾਕੀ ਹੈ। ਬੀਤੇ ਕੱਲ੍ਹ ਸੂਬੇ 'ਚ 13563 ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ। ਇਨ੍ਹਾਂ 'ਚ 2757 ਲੋਕਾਂ ਨੂੰ ਪਹਿਲੀ ਡੋਜ਼ ਮਿਲੀ, ਜਦਕਿ 10806 ਲੋਕਾਂ ਨੂੰ ਦੂਜੀ ਡੋਜ਼ ਮਿਲੀ। ਸੂਬੇ 'ਚ ਹੁਣ ਤੱਕ 766561 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 17796 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਅਦਾਲਤਾਂ ਸਵੇਰੇ 9.30 ਵਜੇ ਸ਼ੁਰੂ ਹੋਣ ਨਾਲ ਕੰਮ ’ਚ ਤੇਜ਼ੀ ਆਏਗੀ ਤੇ ਘਟੇਗਾ ਮੁਕੱਦਮਿਆਂ ਦਾ ਭਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਜਬ-ਗਜ਼ਬ : 3 ਭੈਣ-ਭਰਾਵਾਂ ਦੇ ਜਨਮ ਦੇ ਸਾਲ ਵੱਖ-ਵੱਖ ਪਰ ਤਾਰੀਖ਼ ਹੈ ਇਕੋ
NEXT STORY