ਫਿਰੋਜ਼ਪੁਰ (ਪਰਮਜੀਤ, ਖੁੱਲਰ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਚੋਰੀ ਦੇ ਇਕ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਸਬੰਧੀ ਬੈਂਕ ਚੌਂਕ ਕੈਂਟ ਫਿਰੋਜ਼ਪੁਰ ਵਿਖੇ ਮੌਜੂਦ ਸੀ।
ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਸੁਸ਼ੀਲ ਮਹਿਤਾ ਉਰਫ਼ ਬੱਬੂ ਪੁੱਤਰ ਰਾਜ ਕੁਮਾਰ ਮਹਿਤਾ ਵਾਸੀ ਫਿਰੋਜ਼ਪੁਰ ਅਤੇ ਸਾਹਿਲ ਉਰਫ਼ ਰਾਹੁਲ ਪੁੱਤਰ ਰਜਿੰਦਰ ਵਾਸੀ ਫਿਰੋਜ਼ਪੁਰ ਹਾਲ ਪੁਰਾਣੇ ਕੁਆਰਟਰ ਹਾਊਸਿੰਗ ਬੋਰਡ ਕਾਲੋਨੀ ਸਿਟੀ ਫਿਰੋਜ਼ਪੁਰ ਅਤੇ ਛਾਉਣੀ ਵਿਚੋਂ ਮੋਟਰਸਾਈਕਲ ਚੋਰੀ ਕਰਦੇ ਹਨ। ਉਹ ਅੱਜ ਵੀ ਚੋਰੀ ਕੀਤਾ ਮੋਟਰਸਾਈਕਲ ਵੇਚਣ ਲਈ ਗਾਹਕ ਦੀ ਭਾਲ ’ਚ ਖੜ੍ਹੇ ਹੋਏ ਹਨ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਸ ਪਾਰਟੀ ਵੱਲੋਂ ਮੁਲਜ਼ਮਾਂ ’ਤੇ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੌਕੇ ’ਤੇ ਇਕ ਮੋਟਰਸਾਈਕਲ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੁਖਬੀਰ ਬਾਦਲ ਨੇ ਨਕਾਰਿਆ ਕੇਂਦਰੀ ਬਜਟ, ਬੋਲੇ-ਪੰਜਾਬ ਨਾਲ ਪੂਰੀ ਤਰ੍ਹਾਂ ਪੱਖਪਾਤ ਕੀਤਾ ਗਿਆ
NEXT STORY