ਬਠਿੰਡਾ (ਸੁਖਵਿੰਦਰ) : ਚੋਰਾਂ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰਸਾਈਕਲ ਅਤੇ ਇਕ ਟੀਕਾਕਰਨ ਕੇਂਦਰ ਤੋਂ ਇਕ ਏਸੀ ਚੋਰੀ ਕਰ ਲਿਆ। ਬਠਿੰਡਾ ਦੇ ਰਹਿਣ ਵਾਲੇ ਸਾਹਿਲ ਨੇ ਕੋਤਵਾਲੀ ਪੁਲਸ ਨੂੰ ਦੱਸਿਆ ਕਿ ਉਸਦਾ ਮੋਟਰਸਾਈਕਲ ਮਿੱਤਲ ਮਾਲ ਤੋਂ ਚੋਰੀ ਹੋਇਆ ਸੀ, ਜਦੋਂ ਕਿ ਇਕ ਹੋਰ ਮੋਟਰਸਾਈਕਲ ਵਾਦੀ ਹਸਪਤਾਲ ਦੇ ਨੇੜੇ ਚੋਰੀ ਹੋਇਆ ਸੀ। ਇਕ ਹੋਰ ਮਾਮਲੇ ਵਿਚ ਸੁਮਿਤ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਨੇ ਬੱਸ ਸਟੈਂਡ ਦੇ ਨੇੜੇ ਤੋਂ ਉਸਦਾ ਮੋਟਰਸਾਈਕਲ ਚੋਰੀ ਕਰ ਲਿਆ।
ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਪੁਲਸ ਨੂੰ ਦੱਸਿਆ ਕਿ ਚੋਰਾਂ ਨੇ ਜ਼ਿਲ੍ਹਾ ਟੀਕਾਕਰਨ ਕੇਂਦਰ ਵਿਚ ਦਾਖਲ ਹੋ ਕੇ ਇਕ ਏਸੀ ਚੋਰੀ ਕਰ ਲਿਆ। ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੇਸ਼ੀ ਤੋਂ ਗੈਰ ਹਾਜ਼ਰ ਹੋਣ ’ਤੇ ਪੀ. ਓ. ਘੋਸ਼ਿਤ
NEXT STORY