ਜ਼ੀਰਕਪੁਰ (ਮੇਸ਼ੀ) : ਬਲਟਾਣਾ ਨੇੜੇ ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਦੋ ਵੱਖ-ਵੱਖ ਹਾਦਸਿਆਂ ’ਚ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚੋਂ ਇਕ ਦੀ ਪਛਾਣ 38 ਸਾਲਾਂ ਦਾ ਗਿਰੀਸ਼ ਵਾਸੀ ਮੁਰਾਦਾਬਾਦ ਉੱਤਰ ਪ੍ਰਦੇਸ਼ ਤੇ ਦੂਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ, ਜਿਸ ਦੀ ਲਾਸ਼ ਨੂੰ ਪਛਾਣ ਲਈ ਅਗਲੇ 72 ਘੰਟੇ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗਿਰੀਸ਼ ਦੀ ਲਾਸ਼ ਰੇਲਵੇ ਲਾਈਨ ’ਤੇ ਗੇਟ ਨੰਬਰ-122 ਦੇ ਨੇੜੇ ਪਈ ਸੀ, ਜਿਸ ਨੂੰ ਕੋਈ ਅਣਪਛਾਤੀ ਰੇਲ ਗੱਡੀ ਨੇ ਲਪੇਟ ’ਚ ਲਿਆ ਸੀ।
ਮ੍ਰਿਤਕ ਤੋਂ ਮਿਲੇ ਦਸਤਾਵੇਜ਼ਾਂ ਮੁਤਾਬਕ ਉਸ ਦੀ ਪਛਾਣ ਗਿਰੀਸ਼ ਵਜੋਂ ਹੋਈ ਹੈ। ਇਸ ਤੋਂ ਇਲਾਵਾ ਦੂਜੀ ਲਾਸ਼ ਸਵੇਰੇ ਸਾਢੇ 8 ਵਜੇ ਪੰਚਕੂਲਾ ਇੰਡਸਟਰੀਅਲ ਏਰੀਆ ਦੇ ਨੇੜੇ ਮਿਲੀ ਹੈ, ਜਿਸ ਤੋਂ ਕੋਈ ਵੀ ਅਜਿਹਾ ਦਸਤਾਵੇਜ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਰੇਲਵੇ ਪੁਲਸ ਨੇ ਸਵੇਰੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੂਰੀ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡੀ ਰਾਹਤ, ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ
NEXT STORY