ਜਲੰਧਰ (ਵਰੁਣ)— ਜ਼ਿਲ੍ਹੇ 'ਚ ਨਸ਼ਾ ਤਸਕਰਾਂ ਵਿਰੁੱਧ ਸ਼ਖਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਸ ਵੱਲੋਂ ਅੱਜ ਇਕ ਹੋਰ ਅੰਤਰ ਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਪੁਲਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 100 ਕਿਲੋ ਭੁੱਕੀ ਵੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਰਨਦੀਪ ਸਿੰਘ (33) ਨਿਊ ਸੰਤੋਖਪੁਰਾ ਅਤੇ ਸਵਰਨ ਸਿੰਘ (45) ਵਾਸੀ ਪਿੰਡ ਸਿੰਗਾ ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੀ ਟੀਮ ਵੱਲੋਂ ਟਰਾਂਸਪੋਰਟ ਨਗਰ ਵਿਖੇ ਨਾਕਾ ਲਗਾਇਆ ਗਿਆ ਸੀ ਅਤੇ ਟੀਮ ਨੂੰ ਇਤਲਾਹ ਮਿਲੀ ਸੀ ਕਿ ਟਰੱਕ ਨੰ. ਪੀ. ਬੀ. 06 ਕਿਊ-3286 ਦਾ ਮਾਲਕ ਜੰਮੂ-ਕਸ਼ਮੀਰ ਤੋਂ ਭੁੱਕੀ ਲਿਆਇਆ ਹੈ ਅਤੇ ਇਹ ਲੱਸੀ ਢਾਬਾ ਦੇ ਬਾਹਰ ਖੜ੍ਹਾ ਹੈ।
ਇਹ ਵੀ ਪੜ੍ਹੋ: ਰਾਸ਼ਨ ਵੰਡਾਉਣ ਗਏ ਜੋੜੇ ਦੀ ਹੋਈ ਕੁੱਟਮਾਰ, ਜਨਾਨੀ ਦਾ ਹੋਇਆ ਗਰਭਪਾਤ
ਭੁੱਲਰ ਨੇ ਦੱਸਿਆ ਕਿ ਇਸ 'ਤੇ ਏ. ਸੀ. ਪੀ. ਨਾਰਥ ਸਤਿੰਦਰ ਚੱਢਾ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਟਰੱਕ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਸ ਕਾਮਿਆਂ ਨੂੰ ਟਰੱਕ ਦੇ ਕੈਬਿਨ 'ਚ ਖਾਸ ਤੌਰ 'ਤੇ ਬਣਾਈ ਹੋਈ ਜਗ੍ਹਾ ਮਿਲੀ, ਜਿਸ 'ਚੋਂ ਪਲਾਸਟਿਕ ਦੇ ਲਿਫਾਫਿਆਂ 'ਚ ਪਾਬੰਦੀ ਸ਼ੁਦਾ ਸਾਮਾਨ ਮਿਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15, 61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਉਧਾਰ ਲਏ 2 ਹਜ਼ਾਰ ਰੁਪਏ ਨਾ ਦੇ ਸਕੀ ਜਨਾਨੀ, ਦਿੱਤੀ ਭਿਆਨਕ ਮੌਤ
ਮੁੱਢਲੀ ਪੁੱਛਗਿੱਛ 'ਚ ਹੋਏ ਇਹ ਖੁਲਾਸੇ
ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸੀ ਵਰਨਦੀਪ ਸਿੰਘ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਇਕ ਆਟੋ ਡਰਾਈਵਰ ਸੀ ਅਤੇ ਮਕਸੂਦਾਂ ਦੇ ਹਰਮਿੰਦਰ ਸਿੰਘ ਤੋਂ ਛੇ ਮਹੀਨੇ ਪਹਿਲਾਂ ਉਸ ਨੇ ਟਰੱਕ ਖਰੀਦਿਆ ਹੈ। ਹਰਮਿੰਦਰ ਨਸ਼ੇ ਦੇ ਕੇਸ 'ਚ ਕਪੂਰਥਲਾ ਜੇਲ•'ਚ ਸੀ। ਵਰਨਦੀਪ ਨੇ ਦੱਸਿਆ ਕਿ ਉਹ ਅਤੇ ਸਵਰਨ ਜੰਮੂ ਵਿਖੇ ਕੋਲਡ ਡਰਿੰਕ ਡਿਲਿਵਰ ਕਰਨ ਗਏ ਸਨ ਅਤੇ ਉਥੋਂ ਦੋ ਲੱਖ ਰੁਪਏ ਦੀ ਭੁੱਕੀ ਖਰੀਬ ਲਈ। ਭੁੱਲਰ ਨੇ ਦੱਸਿਆ ਕਿ ਵਰਨਦੀਪ ਪਹਿਲਾਂ ਵੀ ਨਸ਼ੇ ਦੇ ਕੇਸ ਦਾ ਸਾਹਮਣਾ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਸਥਾਨਕ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਵਿਵਾਦਾਂ 'ਚ ਘਿਰੇ ਏ. ਸੀ. ਪੀ. ਬਲਜਿੰਦਰ ਸਿੰਘ, ਲੱਗੇ ਗੰਭੀਰ ਦੋਸ਼
ਵਿਦੇਸ਼ਾਂ ਤੋਂ ਆਏ 47 ਪ੍ਰਵਾਸੀਆਂ ਦੇ ਲਏ ਗਏ ਸੈਂਪਲ, ਹੋਟਲਾਂ ਤੇ ਏਕਾਂਤਵਾਸ ਕੇਂਦਰਾਂ 'ਚ ਰੱਖਿਆ ਗਿਆ
NEXT STORY