ਨਵਾਂਸ਼ਹਿਰ (ਤ੍ਰਿਪਾਠੀ) : ਜ਼ਿਲ੍ਹੇ ਵਿਚ ਵਿਦੇਸ਼ਾਂ ਤੋਂ ਪਰਤਣ ਵਾਲੇ ਪ੍ਰਵਾਸੀ ਭਾਰਤੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਤਕ ਜ਼ਿਲ੍ਹੇ ਵਿਚ ਲਗਭਗ 47 ਪ੍ਰਵਾਸੀ ਆ ਚੁੱਕੇ ਹਨ, ਜਿਨ੍ਹਾਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਇੱਛਾ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਏਕਾਂਤਵਾਸ ਅਤੇ ਹੋਟਲਾਂ ਵਿਚ ਰੱਖਿਆ ਜਾ ਰਿਹਾ ਹੈ। ਨਵਾਂਸ਼ਹਿਰ ਦੇ ਕਸਬਾ ਬੰਗਾ ਦੇ ਪਿੰਡ ਪਠਲਾਵਾ ਵਿਖੇ ਜਿੱਥੇ ਪੰਜਾਬ ਵਿੱ ਕੋਰੋਨਾ ਨਾਲ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉੱਥੇ ਹੀ 2 ਵਾਰ ਕੋਰੋਨਾ ਮੁਕਤ ਹੋਣ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਦਾ ਸਿਰਫ 1 ਐਕਟਿਵ ਮਰੀਜ਼ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 268 ਨਵੇਂ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਨ੍ਹਾਂ ਦੀ ਦੇਰ ਸ਼ਾਮ ਅਤੇ ਐਤਵਾਰ ਨੂੰ ਰਿਪੋਰਟ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
5 ਦਿਨ ਦੇ ਵਿੰਡੋ ਪੀਰੀਅਡ ਉਪਰੰਤ ਹੋਵੇਗਾ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦਾ ਕੋਰੋਨਾ ਸੈਂਪਲ
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ.ਜਗਦੀਪ ਨੇ ਦੱਸਿਆ ਕਿ ਵਿਦੇਸ਼ਾਂ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਕੋਰੋਨਾ ਟੈਸਟ 5 ਦਿਨ ਬਾਅਦ ਲਿਆ ਜਾਵੇਗਾ, ਜਦਕਿ ਪਹਿਲੇ 5 ਦਿਨ ਦੇ ਪੀਰੀਅਡ ਨੂੰ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਕਾਂਤਵਾਸ ਵਿਚ ਰੱਖੇ ਮਰੀਜ਼ਾਂ ਦੀ ਪਾਜ਼ੇਟਿਵ ਰਿਪੋਰਟ ਆਉਣ 'ਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਸਥਾਪਿਤ ਆਈਸ਼ੋਲੇਸ਼ਨ ਸੈਂਟਰ ਵਿਚ 10 ਦਿਨ ਲਈ ਭੇਜਿਆ ਜਾਂਦਾ ਹੈ। ਡਾ.ਜਗਦੀਪ ਨੇ ਦੱਸਿਆ ਕਿ ਹੋਰ ਜ਼ਿਲ੍ਹਿਆਂ ਦੇ ਪਾਜ਼ੇਟਿਵ ਪਾਏ ਗਏ ਸੈਂਪਲਾਂ ਨੂੰ ਉਨ੍ਹਾਂ ਦੇ ਘਰੇਲੂ ਜ਼ਿਲ੍ਹਿਆਂ ਵਿਚ ਰੈਫਰ ਕਰਨ ਉਪਰੰਤ ਹੁਣ ਤਕ ਜ਼ਿਲ੍ਹੇ ਵਿਚ 102 ਪਾਜ਼ੇਟਿਵ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿਚੋਂ 100 ਇਲਾਜ ਉਪਰੰਤ ਘਰ ਜਾ ਚੁੱਕੇ ਹਨ ਤਾਂ ਉੱਥੇ ਹੀ ਇਕ ਦੀ ਮੌਤ ਹੋ ਗਈ, ਜਦਕਿ 1 ਮਰੀਜ਼ ਇਲਾਜ ਅਧੀਨ ਹੈ।
ਰਾਸ਼ਨ ਵੰਡਾਉਣ ਗਏ ਜੋੜੇ ਦੀ ਹੋਈ ਕੁੱਟਮਾਰ, ਜਨਾਨੀ ਦਾ ਹੋਇਆ ਗਰਭਪਾਤ
NEXT STORY