ਫਗਵਾੜਾ (ਹਰਜੋਤ)— ਮੁਹੱਲਾ ਸ਼ਿਵਪੁਰੀ ਵਿਖੇ ਰਾਸ਼ਨ ਵੰਡਾਉਣ ਉਪਰੰਤ ਘਰ ਦੀ ਗਲੀ 'ਚ ਪੁੱਜੇ ਪਤੀ-ਪਤਨੀ ਦੀ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ 'ਤੇ ਜਨਾਨੀ ਗੰਭੀਰ ਜ਼ਖਮੀ ਹੋ ਗਈ। ਉਕਤ ਗੰਭੀਰ ਜ਼ਖਮੀ ਜਨਾਨੀ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਹਮਲਾਵਰਾਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਉਕਤ ਜ਼ਖਮੀ ਜਨਾਨੀ ਗਰਭਵਤੀ ਹੋਣ ਕਾਰਨ ਉਸ ਦਾ ਗਰਭਪਾਤ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਜਨਾਨੀ ਨੇ ਪਤੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਭਜਨੀ ਦੋਵੇਂ ਮੁਹੱਲੇ 'ਚ ਆਏ ਰਾਸ਼ਨ ਦੀ ਵੰਡ ਕਰਵਾਉਣ ਲਈ ਗਏ ਸਨ। ਜਦੋਂ ਉਹ ਰਾਸ਼ਨ ਦੀ ਵੰਡ ਕਰਵਾ ਰਹੇ ਸੀ ਤਾਂ ਕੁਝ ਲੋਕਾਂ ਨੇ ਰਾਸ਼ਨ ਵੰਡਣ ਦਾ ਅੰਦਰੋਂ-ਅੰਦਰੀ ਵਿਰੋਧ ਕੀਤਾ ਪਰ ਉਨ੍ਹਾਂ ਨੇ ਚੋਣ ਕਰਕੇ ਸਿਰਫ ਲੋੜਵੰਦਾਂ ਨੂੰ ਹੀ ਰਾਸ਼ਨ ਵੰਡਿਆ। ਰਵਿੰਦਰ ਸਿੰਘ ਨੇ ਦੱਸਿਆ ਕਿ ਰਾਸ਼ਨ ਵੰਡਾਉਣ ਉਪਰੰਤ ਜਦੋਂ ਉਹ ਆਪਣੇ ਘਰ ਦੀ ਗਲੀ 'ਚ ਪੁੱਜੇ ਤਾਂ ਅਚਾਨਕ ਦਰਜਨ ਤੋਂ ਵੱਧ ਵਿਅਕਤੀਆਂ ਨੇ ਮਾਰੂ ਹਥਿਆਰਾਂ ਅਤੇ ਇੱਟਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਦਰਜਨ ਤੋਂ ਵੱਧ ਹਮਲਾਵਰਾਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਉਸ ਦੀ ਪਤਨੀ ਭਜਨੀ ਜੋ ਕਿ 2 ਮਹੀਨੇ ਤੋਂ ਗਰਭਵਤੀ ਸੀ, ਦਾ ਗਰਭਪਾਤ ਹੋ ਗਿਆ। ਜੋ ਕਿ ਇਸ ਸਮੇਂ ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈ।
ਕੀ ਕਹਿਣੈ ਡਾਕਟਰ ਦਾ
ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਹਿਮਾਗ ਪ੍ਰਭਾਕਰ ਨੇ ਦੱਸਿਆ ਕਿ ਉਕਤ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਡਾਕਟਰ ਇਲਾਜ ਕਰ ਰਹੇ ਹਨ। ਔਰਤ ਦੇ ਟੈਸਟ ਅਤੇ ਸਕੈਨਿੰਗ ਕੀਤੀ ਗਈ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।
ਜ਼ਖਮੀ ਜਨਾਨੀ ਦੇ ਬਿਆਨ ਲੈਣ ਉਪਰੰਤ ਹੀ ਕੀਤਾ ਜਾਵੇਗਾ ਕੇਸ ਦਰਜ : ਐੱਸ. ਐੱਚ. ਓ. ਬਰਾੜ
ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ 2 ਮਹੀਨਿਆਂ ਤੋਂ ਗਰਭਵਤੀ ਔਰਤ ਦਾ ਗਰਭਪਾਤ ਹੋਣ ਸਬੰਧੀ ਜਦੋਂ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਪੁਲਸ ਨੂੰ ਮਿਲ ਗਈ ਹੈ ਪਰ ਔਰਤ ਅਜੇ ਬਿਆਨ ਦੇਣ ਲਈ ਫਿਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਖਮੀ ਜਨਾਨੀ ਦੇ ਬਿਆਨ ਲੈਣ ਉਪਰੰਤ ਹੀ ਕੇਸ ਦਰਜ ਕੀਤਾ ਜਾਵੇਗਾ।
ਟਿੱਡੀ ਦਲ ਹਮਲੇ ਨੂੰ ਰੋਕਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੋਕਸ : ਐੱਸ. ਡੀ. ਐੱਮ.
NEXT STORY