ਰਾਹੋਂ, (ਪ੍ਰਭਾਕਰ)- ਬੀਤੀ ਰਾਤ ਰਾਹੋਂ ਦੇ 2 ਘਰਾਂ 'ਚ ਚੋਰੀ ਕਰਨ ਵਾਲਾ ਚੋਰ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਬੀਤੀ ਰਾਤ ਮੁਹੱਲਾ ਚੌਕ ਪੱਟੂਆਂ ਦੇ ਇਕ ਘਰ 'ਚੋਂ 15-15 ਹਜ਼ਾਰ ਰੁਪਏ ਦੇ ਦੋ ਮੋਬਾਇਲ, ਇਕ ਸੈੱਟਅਪ ਬਾਕਸ ਅਤੇ ਮੁਹੱਲਾ ਸਰਾਫਾ 'ਚ ਸਥਿਤ ਇਕ ਘਰ 'ਚੋਂ ਇਕ ਡਿੱਸ਼ ਦਾ ਸੈੱਟਅਪ ਬਾਕਸ ਚੋਰੀ ਕੀਤਾ ਸੀ ਜਦੋਂ ਘਰ ਵਾਲੇ ਅੱਧੀ ਰਾਤ ਨੂੰ ਗੁੜ੍ਹੀ ਨੀਂਦ 'ਚ ਸੁੱਤੇ ਪਏ ਸਨ।
ਏ. ਐੱਸ. ਆਈ. ਕੇਵਲ ਕ੍ਰਿਸ਼ਨ, ਐੱਚ. ਸੀ. ਸੁਰਿੰਦਰ ਕੁਮਾਰ, ਐੱਚ. ਸੀ. ਦੇਸਰਾਜ ਨੇ ਹਰਪ੍ਰੀਤ ਸਿੰਘ ਅਤੇ ਰਾਜ ਕੁਮਾਰ ਦੇ ਬਿਆਨਾਂ 'ਤੇ ਚੋਰੀ ਦਾ ਮਾਮਲਾ ਦਰਜ ਕਰ ਕੇ ਚੋਰਾਂ ਦੀ ਬਾਰੀਕੀ ਨਾਲ ਛਾਣਬੀਣ ਕਰਦਿਆਂ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਚੋਰ ਦਾ ਪਿੱਛਾ ਕਰਦੇ ਹੋਏ ਜਸਪਾਲ ਸਿੰਘ (ਜੱਸੀ) ਪੁੱਤਰ ਚਰਨਦਾਸ ਵਾਸੀ ਮੁਹੱਲਾ ਤਾਜਪੁਰਾ ਰਾਹੋਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਇਹ ਚੋਰੀ ਦਾ ਸਾਮਾਨ ਮਾਛੀਵਾੜਾ ਰੋਡ ਰਾਹੋਂ ਵਿਖੇ ਲੱਗੇ ਭੰਗ ਦੇ ਬੂਟਿਆਂ 'ਚੋਂ ਚੁੱਕਣ ਗਿਆ ਸੀ।
ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਇਹ ਚੋਰ ਪਹਿਲਾਂ ਵੀ ਚੋਰੀ ਕਰਨ ਦੇ ਦੋਸ਼ 'ਚ 15 ਮਹੀਨਿਆਂ ਬਾਅਦ ਜੇਲ 'ਚੋਂ 4 ਅਗਸਤ ਨੂੰ ਵਾਪਸ ਆਇਆ ਸੀ ਤੇ ਆਉੁਂਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਨੂੰ ਅੱਜ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਉਸ ਨੂੰ ਲੁਧਿਆਣਾ ਜੇਲ ਭੇਜਿਆ ਗਿਆ।
ਵਿਦੇਸ਼ ਤੋਂ ਆਏ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY