ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਧੂਰੀ ਦੇ ਨਜ਼ਦੀਕੀ ਪਿੰਡ ਬੇਨੜਾ ਦੇ 2 ਵਿਅਕਤੀਆਂ ਨੂੰ ਐਤਵਾਰ ਦੇਰ ਰਾਤ ਕੋਰੋਨਾ ਵਾਇਰਸ ਦੇ ਸ਼ੱਕ 'ਚ ਸਿਵਲ ਹਸਪਤਾਲ ਸੰਗਰੂਰ 'ਚ ਦਾਖਲ ਕਰਵਾਇਆ ਗਿਆ। ਉਕਤ ਦੋਵੇਂ ਵਿਅਕਤੀ ਸਿਵਲ ਹਸਪਤਾਲ ਧੂਰੀ 'ਚ ਪਿਛਲੇ ਕਰੀਬ 4 ਦਿਨ ਤੋਂ ਦਾਖਲ ਸਨ, ਜਿਥੇ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ। ਦੇਰ ਰਾਤ ਡਾਕਟਰਾਂ ਦੀ ਟੀਮ ਨੇ ਦੋਵਾਂ ਦਾ ਚੈੱਕਅਪ ਕੀਤਾ, ਜਿਥੇ ਉਨ੍ਹਾਂ ਦੀ ਹਾਲਤ ਠੀਕ ਪਾਈ ਗਈ।
ਜਾਣਕਾਰੀ ਅਨੁਸਾਰ ਵਿਜੇ ਕੁਮਾਰ ਪੁੱਤਰ ਬੱਬੂ, ਚੰਦਰੂ ਪੁੱਤਰ ਅਵਦੇਸ਼ ਨਿਵਾਸੀ ਨੇਪਾਲ ਅਤੇ ਹਾਲ ਨਿਵਾਸੀ ਧੂਰੀ ਜਿਥੇ ਬੇਨੜਾ ਪਿੰਡ 'ਚ ਇਕ ਫੈਕਟਰੀ ਵਿਚ ਲੇਬਰ ਦਾ ਕੰਮ ਕਰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਬੁਖਾਰ ਅਤੇ ਜ਼ੁਕਾਮ ਨਾਲ ਪੀੜਤ ਹੋਣ ਕਾਰਣ ਸਿਵਲ ਹਸਪਤਾਲ ਧੂਰੀ ਵਿਚ ਇਲਾਜ ਕਰਵਾ ਰਹੇ ਸਨ। ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਚ ਰੈਫਰ ਕਰ ਦਿੱਤਾ ਗਿਆ। ਐੱਸ. ਐੱਮ. ਓ. ਡਾ. ਕ੍ਰਿਪਾਲ ਸਿੰਘ ਨੇ ਕਿਹਾ ਕਿ ਉਕਤ ਦੋਵੇਂ ਮਰੀਜ਼ ਉਨ੍ਹਾਂ ਕੋਲ ਧੂਰੀ ਤੋਂ ਰੈਫਰ ਹੋ ਕੇ ਆਏ ਹਨ ਅਤੇ ਦੋਵਾਂ ਨੂੰ ਹਸਪਤਾਲ 'ਚ ਬਣਾਏ ਗਏ ਵਿਸ਼ੇਸ਼ ਵਾਰਡ 'ਚ ਰੱਖਿਆ ਗਿਆ ਹੈ।
'ਆਪ' ਵਿਧਾਇਕ ਨੇ ਰੰਗੇ ਹੱਥੀਂ ਫੜ੍ਹਿਆ ਰਿਸ਼ਵਤ ਲੈਂਦਾ ਏ. ਐਸ. ਆਈ.
NEXT STORY