ਚੰਡੀਗੜ੍ਹ (ਲਲਨ) - ਰੇਲਵੇ ਵਲੋਂ ਧੁੰਦ ਅਤੇ ਕੋਹਰੇ ਕਾਰਨ ਦੋ ਮਹੀਨੇ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਟਰੇਨਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਟਰੇਨ ਨੰਬਰ 14217-18 ਉਂਚਾਹਾਰ ਐਕਸਪ੍ਰੈੱਸ 14 ਫਰਵਰੀ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਪ੍ਰਯਾਗ ਲਈ ਰਵਾਨਾ ਹੋਵੇਗੀ। ਇਸਦੇ ਨਾਲ ਹੀ ਜੈਪੁਰ ਇੰਟਰਸਿਟੀ ਸੁਪਰਫਾਸਟ ਗੱਡੀ ਨੰਬਰ 1917-18 ਜੈਪੁਰ ਤੋਂ 14 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ ਪਰ ਇਹ ਗੱਡੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਫਰਵਰੀ ਨੂੰ ਦੁਪਹਿਰ 12.45 ਵਜੇ ਰਵਾਨਾ ਹੋਵੇਗੀ। ਇਸ ਸਬੰਧ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਟਰੇਨਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਖਿਲਾਫ ਅਕਾਲੀ ਕੌਸਲਰਾਂ ਨੇ ਬੇਭਰੋਸਗੀ ਮਤਾ ਪਾਇਆ
NEXT STORY