ਭਿੱਖੀਵਿੰਡ, (ਅਮਨ, ਸੁਖਚੈਨ)- ਨਗਰ ਪੰਚਾਇਤ ਭਿੱਖੀਵਿੰਡ ਦੇ ਮੌਜੂਦਾ ਪ੍ਰਧਾਨ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਅੱਜ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਆਬਜ਼ਰਵਰ ਦੇ ਤੌਰ 'ਤੇ ਪੁੱਜੇ । ਜ਼ਿਲੇ ਦੇ ਏ. ਡੀ. ਸੀ. ਸੰਦੀਪ ਰਿਸ਼ੀ ਦੀ ਹਾਜ਼ਰੀ 'ਚ ਨਗਰ ਪੰਚਾਇਤ ਦੇ ਅਕਾਲੀ ਦਲ ਨਾਲ ਸਬੰਧਤ ਕੌਂਸਲਰਾਂ ਦੀ ਮੀਟਿੰਗ ਚੇਅਰਮੈਨ ਕ੍ਰਿਸ਼ਨਪਾਲ ਜੱਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ 'ਚ ਕੌਂਸਲਰਾਂ ਵੱਲੋਂ ਮੌਜੂਦਾ ਪ੍ਰਧਾਨ ਨੂੰ ਪ੍ਰਧਾਨਗੀ ਤੋਂ ਲਾਹੁਣ ਵਾਸਤੇ ਬੇ-ਭਰੋਸਗੀ ਮਤਾ ਪਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਏ. ਡੀ. ਸੀ. ਸੰਦੀਪ ਰਿਸ਼ੀ ਨੇ ਦੱਸਿਆ ਕਿ ਕੌਂਸਲਰਾਂ ਵੱਲੋਂ ਜੋ ਪੁਰਾਣੇ ਪ੍ਰਧਾਨ ਖਿਲਾਫ ਬੇਭਰੋਸਗੀ ਮਤਾ ਪਾਇਆ ਗਿਆ ਹੈ। ਉਹ ਪ੍ਰਧਾਨ ਨੂੰ ਪ੍ਰਧਾਨਗੀ ਤੋਂ ਅਹੁਦੇ ਤੋਂ ਲਾਉਣ ਵਾਸਤੇ ਸਰਕਾਰ ਪਾਸ ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਜੋ ਮਤਾ ਪਾਇਆ ਗਿਆ ਹੈ ਅਤੇ ਜਿਸ ਦਿਨ ਨਗਰ ਪੰਚਾਇਤ ਭਿੱਖੀਵਿੰਡ ਦੀ ਇਹ ਸਾਰੀ ਕਾਰਵਾਈ ਪੂਰੀ ਹੋ ਜਾਵੇਗੀ ਉਸ ਦਿਨ ਭਿੱਖੀਵਿੰਡ ਨਗਰ ਪੰਚਾਇਤ ਦਾ ਪ੍ਰਧਾਨ ਕ੍ਰਿਸ਼ਨਪਾਲ ਜੱਜ ਨੂੰ ਹੀ ਬਣਾਇਆ ਜਾਵੇਗਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਵੰਤ ਸਿੰਘ ਰਾਜ ਪਹੁਵਿੰਡ, ਆੜਤ ਯੂਨੀਅਨ ਦੇ ਪ੍ਰਧਾਨ ਸੱਕਤਰ ਸਿੰਘ ਡਲੀਰੀ, ਰਜਿੰਦਰ ਕੁਮਾਰ ਬੱਬੂ ਸ਼ਰਮਾ, ਯੂਥ ਆਗੂ ਇੰਦਰਬੀਰ ਸਿੰਘ ਪਹੁਵਿੰਡ, ਪ੍ਰਧਾਨ ਸਿਤਾਰ ਸਿੰਘ ਡਲੀਰੀ, ਲੱਕੀ ਮਹਿਤਾ, ਲੱਕੀ ਪੰਪ ਵਾਲਾ, ਜਸਵਿੰਦਰ ਸਿੰਘ ਨਵਾਦਾ, ਗੁਰਲਾਲ ਸਿੰਘ, ਜਸਪ੍ਰੀਤ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਹਰਜੀ ਸਿੰਘਪੁਰਾ, ਸੁੱਖ ਮਹਿਮੂਦਪੁਰਾ, ਨਰਿੰਦਰ ਧਵਨ, ਜਸਵਿੰਦਰ ਸਿੰਘ, ਸੰਦੀਪ ਉਪਲ, ਸੁਖਬੀਰ ਸਿੰਘ ਉਦੋਕੇ, ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਬਖਸ਼ੀਸ ਸਿੰਘ ਡਲੀਰੀ, ਸਾਰਜ ਸਿੰਘ ਧੁੰਨ, ਸੰਦੀਪ ਸਿੰਘ ਸੋਨੀ ਕੰਬੋਕੇ, ਪ੍ਰਧਾਨ ਬਲਕਾ ਛਿੰਦਾ ਸਿੰਘ ਮਾੜੀਮੇਘਾ, ਜੱਸ ਵਾਂ, ਰਵੀ ਬਾਸਰਕੇ, ਸ਼ਿਵ ਕੁਮਾਰ ਬਿੱਟੂ, ਨਰਿੰਦਰ ਕੁਮਾਰ ਬਿੱਲਾ, ਪਵਨ ਕੁਮਾਰ ਕੱਕੜ, ਨਿਤਸ਼ ਮਲਹੋਤਰਾ, ਪੀ. ਏ. ਕੰਵਲ ਭੁਲਰ, ਸਬ ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਅਤੇ ਥਾਣਾ ਮੁਖੀ ਕਸ਼ਮੀਰ ਸਿੰਘ ਆਦਿ ਮੌਜੂਦ ਸਨ।
ਬੁੜੈਲ 'ਚ ਔਰਤ ਨੇ ਲਿਆ ਫਾਹਾ
NEXT STORY