ਅੰਮ੍ਰਿਤਸਰ (ਇੰਦਰਜੀਤ)- ਆਬਕਾਰੀ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦੇ ਹੋਏ ਪੰਜਾਬ ਤੋਂ ਰਾਜਸਥਾਨ ਵੱਲ ਜਾ ਰਹੇ ਲੱਕੜੀ ਨਾਲ ਲੱਦੇ ਟਰੱਕ ਅਤੇ ਡੀ. ਜੇ. ਨਾਲ ਭਰੇ ਵਾਹਨ ਨੂੰ ਜ਼ਬਤ ਕਰਕੇ 2.30 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਇਹ ਕਾਰਵਾਈ ਮੋਬਾਈਲ ਵਿੰਗ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ।
ਇਸ ਤੋਂ ਇਲਾਵਾ ਅਜੇ ਮਾਲ ਨਾਲ ਭਰੇ ਟਰੱਕਾਂ ਤੇ ਵਾਹਨਾਂ ’ਤੇ ਜੁਰਮਾਨਾ ਲਾਇਆ ਜਾਣਾ ਬਾਕੀ ਹੈ, ਜੋ ਕਿ ਇਕ ਨਾਮੀ ਟਰਾਂਸਪੋਰਟ ਕੰਪਨੀ ਦੇ ਜ਼ਬਤ ਕੀਤੇ ਗਏ ਹਨ। ਇਨ੍ਹਾਂ ਦੀ ਵੈਲਿਊਏਸ਼ਨ ਸਬੰਧੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਉਥੇ ਹੀ 2 ਹੋਰ ਵਾਹਨ ਅਜੇ ਬਾਕੀ ਹਨ। ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਤੋਂ ਇਕ ਲੋਡ ਟਰੱਕ, ਜਿਸ ’ਚ ਡੀ. ਜੇ. ਲੱਦੇ ਹੋਇਆ ਹੈ, ਕਿਸੇ ਸ਼ਹਿਰ ’ਚ ਵਿਕਰੀ ਲਈ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਇਸ ਸਬੰਧੀ ਸੂਚਨਾ ਮਿਲਦਿਆਂ ਹੀ ਮੋਬਾਈਲ ਵਿੰਗ ਦੀ ਟੀਮ ਨੇ ਟ੍ਰੈਪ ਲਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਕਾਰਵਾਈ ਕਰਦਿਆਂ ਮੋਬਾਈਲ ਵਿੰਗ ਦੇ ਸਟੇਟ ਟੈਕਸ ਅਫ਼ਸਰ ਪੰਡਿਤ ਰਮਨ ਸ਼ਰਮਾ ਦੀ ਟੀਮ, ਜਿਸ ’ਚ ਇੰਸਪੈਕਟਰ ਦਿਨੇਸ਼ ਕੁਮਾਰ ਵੀ ਸ਼ਾਮਲ ਸਨ, ਨੇ ਅੱਗੇ ਜਾਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ। ਟੀਮ ਨੇ ਯੋਜਨਾ ਅਨੁਸਾਰ ਗੱਡੀ ਨੂੰ ਘੇਰਾ ਪਾ ਲਿਆ ਅਤੇ ਜਲੰਧਰ ਦੀ ਰਾਮਾ ਮੰਡੀ ’ਚ ਕਾਬੂ ਕਰ ਲਿਆ। ਚੈਕਿੰਗ ਦੌਰਾਨ ਜਦੋਂ ਡਰਾਈਵਰ ਕੋਲੋਂ ਦਸਤਾਵੇਜ਼ ਮੰਗੇ ਤਾਂ ਉਸ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਮਿਲੇ। ਮੋਬਾਈਲ ਟੀਮ ਨੇ ਉਸ ’ਤੇ 77 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ।
ਹੁਸ਼ਿਆਰਪੁਰ ਤੋਂ ਰਾਜਸਥਾਨ ਜਾ ਰਿਹਾ ਲੱਕੜ ਦਾ ਟਰੱਕ ਫੜਿਆ
ਇਸੇ ਤਰ੍ਹਾਂ ਇਕ ਹੋਰ ਵਾਹਨ ਬਾਰੇ ਸੂਚਨਾ ਮੋਬਾਈਲ ਟੀਮ ਨੂੰ ਮਿਲੀ, ਜਿਸ ’ਚ ਲੱਕੜ ਲੱਦੀ ਹੋਈ ਸੀ। ਪੰਡਿਤ ਰਮਨ ਸ਼ਰਮਾ ਦੀ ਟੀਮ ਨੇ ਗੱਡੀ ਨੂੰ ਜਲੰਧਰ ਦੀ ਰਾਮਾ ਮੰਡੀ ’ਚ ਘੇਰ ਕੇ ਮਾਲ ਬਰਾਮਦ ਕਰ ਲਿਆ। ਜਾਂਚ ਕਰਨ ’ਤੇ ਪਤਾ ਲੱਗਾ ਕਿ ਲੱਕੜ ਨਾਲ ਲੱਦਿਆ ਇਹ ਟਰੱਕ ਹੁਸ਼ਿਆਰਪੁਰ ਤੋਂ ਰਾਜਸਥਾਨ ਵੱਲ ਜਾ ਰਿਹਾ ਸੀ। ਹਾਲਾਂਕਿ ਇਹ ਲੱਕੜ ਇੰਨੀ ਮਹਿੰਗੀ ਨਹੀਂ ਹੈ ਪਰ ਇਸ ਕਿਸਮ ਦੀ ਲੱਕੜੀ ਦੀ ਰਾਜਸਥਾਨ ਦੇ ਕੁਝ ਖੇਤਰਾਂ ’ਚ ਮੰਗ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 9 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਤਾਪਮਾਨ 'ਚ ਆਵੇਗੀ ਗਿਰਾਵਟ, ਵਿਜ਼ੀਬਿਲਟੀ ਰਹੇਗੀ ਜ਼ੀਰੋ
ਮਾਲ ਦੀ ਵੈਲਿਊਏਸ਼ਨ ਕਰਨ ਤੋਂ ਬਾਅਦ ਮੋਬਾਈਲ ਵਿੰਗ ਦੀ ਟੀਮ ਨੇ ਕੀਮਤ ਅਤੇ ਟੈਕਸ ਦੇ ਮੇਲ ਤੋਂ ਬਾਅਦ ਉਸ ’ਤੇ 1 ਲੱਖ 53 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ। ਸਟੇਟ ਟੈਕਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਾਹਨਾਂ ’ਤੇ 2.30 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਹਿਮਾਚਲ ਜਾਣ ਵਾਲੇ ਲੈਡ ਸਕ੍ਰੈਪ ਦੇ ਵਾਹਨ ਟੈਕਸੇਸ਼ਨ ਵਿਭਾਗ ਦੇ ਨਿਸ਼ਾਨੇ ’ਤੇ!
ਪੰਜਾਬ ਤੋਂ ਮੰਡੀ ਗੋਬਿੰਦਗੜ੍ਹ ਨੂੰ ਜਾਣ ਵਾਲੇ ਟਰੱਕਾਂ ’ਤੇ ਪੰਜਾਬ ਦੇ ਮੋਬਾਈਲ ਵਿੰਗ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਮੰਡੀ ਵੱਲ ਪੂਰੇ ਸੂਬੇ ਤੋਂ ਜਾਣ ਵਾਲੇ ਰਸਤੇ ਜੀ. ਐੱਸ. ਟੀ. ਵਿਭਾਗ ਨੇ ਸੀਲ ਕੀਤੇ ਹੋਏ ਹਨ। ਓਧਰ ਹਿਮਾਚਲ ’ਚ ਤੇਜ਼ੀ ਨਾਲ ਉਦਯੋਗਿਕ ਹੱਬ ਬਣ ਰਹੇ ਬੱਦੀ ਖੇਤਰ ’ਚ ਲੋਹੇ ਦੀ ਹਰ ਤਰ੍ਹਾਂ ਦੀ ਸਕ੍ਰੈਪ ਦੀ ਖਪਤ ’ਚ ਕਾਫੀ ਤੇਜ਼ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਇਸੇ ਕਾਰਨ ਹੁਣ ਟੈਕਸ ਮਾਫੀਆ ਦੀ ਨਜ਼ਰ ਹਿਮਾਚਲ ਦੇ ਰਸਤਿਆਂ ’ਤੇ ਹੈ। ਪਿਛਲੇ ਹਫ਼ਤੇ ਵੀ ਸਟੇਟ ਟੈਕਸ ਮੋਬਾਈਲ ਵਿੰਗ ਦੇ ਅਧਿਕਾਰੀ ਪੰਡਿਤ ਰਮਨ ਸ਼ਰਮਾ ਨੇ ਹਿਮਾਚਲ ਦੇ ਬੱਦੀ ਇਲਾਕੇ ’ਚ ਜਾਂਦੇ ਬੈਟਰੀ ਲੋਡਡ ਸਕ੍ਰੈਪ ਦੇ 3 ਟਰੱਕ ਜਲੰਧਰ ਏਰੀਏ ਤੋਂ ਫੜੇ ਸਨ। ਇਨ੍ਹਾਂ ’ਤੇ 22.30 ਲੱਖ ਰੁਪਏ ਬਤੌਰ ਜੁਰਮਾਨਾ ਜੀ. ਐੱਸ. ਟੀ. ਵਿਭਾਗ ਨੇ ਵਸੂਲ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਬੰਦ ਦਾ ਨਕੋਦਰ 'ਚ ਦਿਸਿਆ ਅਸਰ, ਬਾਜ਼ਾਰ ਬੰਦ, ਸੜਕਾਂ 'ਤੇ ਛਾਇਆ ਸੰਨਾਟਾ
NEXT STORY